ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਨਣ ਕਰਦੀਆਂ ਹਨ, ਤੇ ਹੋਰ ਮਤਾਂ ਨੂੰ ਸ਼ਲਾਘਾ ਨਾਲ ਪੜ੍ਹਨਾ ਆਪਣੇ ਮਤ ਦੀ ਅਸ਼ਾਲਾਘਾ ਸਮਝਿਆ ਜਾਂਦਾ ਹੈ। ਏਸ ਲਈ ਆਮ ਲੋਕ ਦੂਜੇ ਮੱਤਾਂ ਦੀਆਂ ਪੁਸਤਕਾਂ ਨੂੰ ਜੇ ਪੜ੍ਹਦੇ ਵੀ ਹਨ ਤਾਂ ਸ਼ਲਾਘਾ ਭਰੇ ਮਨ ਨਾਲ ਨਹੀਂ ਪੜ੍ਹਦੇ। ਪਰ ਬਿਨਾਂ ਸ਼ਲਾਘਾ ਦੇ ਕੋਈ ਮੁਤਾਲਿਆ ਲਾਭ ਨਹੀਂ ਪੁਚਾ ਸਕਦਾ। ਸ਼ਲਾਘਾ ਦੀ ਸਪਿਰਟ ਉਹ ਸਦਾ- ਸਫ਼ਲ ਬੈਟਰੀ ਹੈ ਜਿਹੜੀ ਲੁਕੀਆਂ ਥਾਂਵਾਂ ਦਾ ਸੋਨਾ ਵੀ ਲਿਸ਼ਕਾ ਦਰਸਾਂਦੀ ਹੈ।
ਇਹ ਸ਼ਰਤ ਬਿਲਕੁਲ ਨਾ ਰਖੋ, ਕਿ ਹਰੇਕ ਲੇਖਕ ਸਾਰਾ ਪੂਰਾ ਸਾਡੇ ਇਤਕਾਦਾਂ ਦੇ ਅਨੁਸਾਰ ਹੋ ਕੇ ਹੀ ਲਿਖੇ। ਏਸ ਸ਼ਰਤ ਦੀ ਹੋਂਦ ਵਿਚ ਤੁਸੀਂ ਸਿਰਫ਼ ਥੋੜ੍ਹੇ ਜਿੰਨੇ ਲੇਖਕਾਂ ਨੂੰ ਹੀ ਪੜ੍ਹ ਸਕੋਗੇ। ਮੇਰੇ ਇਕ ਮਿਤ੍ਰ ਨੇ ਮੈਨੂੰ ਪ੍ਰੀਤ-ਲੜੀ ਦਾ ਚੰਦਾ ਭੇਜ ਕੇ ਆਖਿਆ ਕਿ ਪਰਚਾ ਉਨ੍ਹਾਂ ਦੇ ਹੈਡ ਕਲਰਕ ਦੇ ਨਾਮ ਜਾਰੀ ਕੀਤਾ ਜਾਏ, ਕਿਉਂਕਿ ਉਹ ਆਪ ਸਿਵਾ ਗੁਰਬਾਣੀ ਦੇ ਹੋਰ ਕੁਝ ਵੀ ਪੜ੍ਹਨਾ ਨਹੀਂ ਸਨ ਚਾਹੁੰਦੇ। ਇਨ੍ਹਾਂ ਮਿਤ੍ਰ ਜੀ ਦੀ ਹੱਦ ਜ਼ਰਾ ਬਹੁਤ ਹੀ ਸੌੜੀ ਹੈ, ਪਰ ਆਮ ਜਨਤਾ ਦੀ ਵੀ ਕੋਈ ਬਹੁਤੀ ਚੌੜੀ ਨਹੀਂ ਹੁੰਦੀ। ਅਸੀਂ ਸਾਰੀ ਕਿਤਾਬ ਸ਼ਲਾਘਾ ਨਾਲ ਪੜ੍ਹਦੇ ਹਾਂ, ਪਰ ਜੇ ਇਕ ਥਾਂ ਇਕ ਗਲ ਸਾਡੇ ਭਰੋਸੇ ਨਾਲੋਂ ਵਖਰੀ ਲਿਖੀ ਮਿਲ ਜਾਵੇ ਤਾਂ ਅਸੀਂ ਪੁਸਤਕ ਪਰ੍ਹਾਂ ਸੁਟ ਪਾਂਦੇ ਹਾਂ।

ਪਰ ਇਹ ਜਾਚਕ ਦੀ ਅਵਸਥਾ ਨਹੀਂ ਹੋਣੀ ਚਾਹੀਦੀ। ਇਕ ਆਦਮੀ ਆਵਾਗਵਨ ਵਿਚ ਵਿਸ਼ਵਾਸ ਨਹੀਂ ਰਖਦਾ, ਨਾ ਅਗਲੀ ਕੋਈ ਜ਼ਿੰਦਗੀ ਮੰਨਦਾ ਹੈ, ਪਰ ਬੁਧ ਇਨ੍ਹਾਂ ਦੋਹਾਂ ਗਲਾਂ ਉਤੇ ਬੜਾ ਜ਼ੋਰ ਦੇਂਦੇ ਹਨ, ਉਹ ਫੇਰ ਵੀ ਇਸ ਪੁਸਤਕ ਵਿਚੋਂ ਬੜਾ ਕੁਝ ਲੱਭ ਸਕਦਾ ਹੈ। ਮੈਂ ਕਈ ਆਦਮੀਆਂ ਨੂੰ ਜਾਣਦਾ ਹਾਂ, ਜਿਹੜੇ ਬੁਧ ਦੇ ਆਵਾਗਵਨ ਵਿਚ ਵਿਸ਼ਵਾਸ ਨਹੀਂ ਰੱਖਦੇ ਪਰ ਬੁਧ ਨੂੰ ਆਪਣਾ ਗੁਰੂ ਮੰਨਦੇ ਹਨ, ਤੇ ਇਸ ਕਿਤਾਬ ਨੇ ਉਨ੍ਹਾਂ