ਆਖਦੀ ਹੈਂ, ਉਹ ਇਕ ਬਾਹਰਲੀ ਸ਼ਕਲ ਹੈ ਜਿਹੜੀ ਵੱਟ ਜਾਇਗੀ, ਸੁਤੰਤ੍ਰ ਸਚਿਆਈ ਅਟੱਲ ਹੈ; ਜਾਹ ਤੂੰ ਆਪਣੇ ਹਨੇਰੇ ਵਿਚ।"ਫੇਰ ਅਗੇ ਆਇਆ, ਇਕ ਬਹਾਦਰ ਛਲੀਆ, ਕਾਮ, ਵੇਗਾਂ ਦਾ ਪਾਤਸ਼ਾਹ, ਜਿਦ੍ਹੇ ਅਸਰ ਤੋਂ ਦੇਵਤੇ ਵੀ ਬਚ ਨਹੀਂ ਸਕੇ, ਪ੍ਰੀਤਾਂ ਦਾ ਮਾਲਿਕ, ਖੁਸ਼-ਨਗਰੀ ਦਾ ਰਾਜਾ! ਹਸਦਾ ਉਹ ਬ੍ਰਿਛ ਕੋਲ ਆਇਆ, ਸੁਨਹਿਰੀ ਕਮਾਨ ਹਥ ਵਿਚ ਲਾਲ ਕਲੀਆਂ ਦੇ ਹਾਰਾਂ ਨਾਲ ਸ਼ਸ਼ੋਭਤ, ਤੇ ਤ੍ਰਿਸ਼ਨਾਂ ਦੇ ਤੀਰ ਤਾਣੇ ਹੋਏ, ਪੰਜ-ਜੀਭੀ ਕੋਮਲ ਲਾਟ ਨਾਲ ਤਿੱਖੇ ਕੀਤੇ, ਜਿਹੜੀ ਨਿਸ਼ਾਨੇ ਦਿਲਾਂ ਨੂੰ ਜ਼ਹਿਰੀਲੀ ਨੋਕ ਨਾਲੋਂ ਵੀ ਤੀਖਣ ਚੁਭਦੀ ਹੈ, . ਤੇ ਉਹਦੇ ਚੁਗਿਰਦੀ ਉਸ ਨਿਵੇਕਲੀ ਥਾਂ ਉਤੇ ਸਵਰਗੀ ਅੱਖਾਂ ਤੇ ਬੁਲ੍ਹਾਂ ਵਾਲੀਆਂ ਲਿਸ਼ਕਦੀਆਂ ਸੂਰਤਾਂ ਦੀਆਂ ਟੋਲੀਆਂ ਆਈਆਂ, ਉਹ ਕਿਸੇ ਅਦਿੱਖ ਮਿੱਠੇ ਤਰਾਨੇ ਦੀ ਤਾਲ ਵਿਚ ਕਾਮ ਦੀ ਸ਼ੋਭਾ ਪਿਆਰੇ ਸ਼ਬਦਾਂ ਵਿਚ ਗੌਂਦੀਆਂ ਸਨ, ਅਜਿਹੀਆਂ ਮੋਹਣੀਆਂ, ਕਿ ਰਾਤ ਸੁਣਨ ਲਈ ਚੁਪ ਖਲੋਤੀ ਜਾਪਦੀ ਸੀ, ਤੇ ਸੁਣ ਕੇ ਤਾਰੇ ਤੇ ਚੰਦ੍ਰਮਾ ਆਪਣੀ ਪਰਕਰਮਾ ਵਿਚ ਅਟਕੇ ..
ਦਿਸਦੇ ਸਨ, ਜਦੋਂ ਉਹ ਬੁਧ ਨੂੰ ਗੁਆਚੀਆਂ ਖ਼ੁਸ਼ੀਆਂ ਦਾ ਗੌਣ, ਸੁਣਾ ਰਹੀਆਂ ਹਨ। ਤੇ ਆਂਹਦੀਆਂ ਸਨ: ਕੀਕਰ ਇਕ ਨਾਸ਼ਮਾਨ ਮਨੁਖ ਲਈ ਇਨ੍ਹਾਂ ਚੌੜੀਆਂ ਦੁਨੀਆਂ ਵਿਚ ਕੋਈ ਏਦੂੰ ਚੰਗੇਰੀ ਵਸਤ ਨਹੀਂ,
੧੨੫