ਪੰਨਾ:ਏਸ਼ੀਆ ਦਾ ਚਾਨਣ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਡੀ ਸੁੰਦਰਤਾ ਦੀ ਪਿਆਰੀ; ਰਜ਼ਾਮੰਦ, ਸੁਗੰਧਤ ਛਾਤੀ, ਤੇ ਉਹਦੇ ਗੁਲਾਬੀ ਛਾਤੀ-ਗੁੰਚੇ, ਪ੍ਰੇਮ ਦੇ ਲਾਲ - ਹੀਰੇ; ਤੇ ਕੀਕਰ ਮਨੁਖ ਏਦੂੰ ਉਚੇਰੀ ਕੋਈ ਸਿਖਰ ਨਹੀਂ ਛੁਹ ਸਕਦਾ, ਜੇਡੀ ਸੂਰਤ ਦੀ ਉਹ ਮਿੱਠੀ ਸਡੌਲਤਾ ਹੈ, ਜਿਹੜੀ ਪਿਆਰ-ਭਰੀ ਸੁੰਦਰਤਾ ਦੇ ਨਕਸ਼ਾਂ ਤੇ ਹਾਵ ਭਾਵ ਵਿਚ ਦਿਸਦੀ ਹੈ, ਅਕੱਥ, ਪਰ ਆਤਮਾ ਨੂੰ ਆਤਮਾ ਨਾਲ ਗੱਲਾਂ ਕਰਾਂਦੀ, ਨੱਚਦੇ ਲਹੂ ਦੀ ਮਲਕੀਅਤ, ਜਿਨੂੰ ਇੱਛਾ ਪੂਜਦੀ ਹੈ ਤੇ ਅਤਿ ਚੰਗੀ ਜਾਣ ਕੇ ਫੜਨ ਲਈ ਤੜਫਦੀ ਹੈ, ਇਹੀ ਸੱਚਾ ਸਵਰਗ ਹੈ, ਜਿਥੇ ਮਨੁਖ ਦੇਵਤੇ ਬਣ ਜਾਂਦੇ ਹਨ, ਕਰਤੇ ਤੇ ਸਾਮੀ; ਇਹੀ ਦਾਤਾਂ ਦੀ ਦਾਤ ਹੈ, ਸਦਾ ਨਵੀਂ, ਤੇ ਹਜ਼ਾਰਾਂ ਦੁਖੜਿਆਂ ਤੋਂ ਵੀ ਸਸਤੀ। ਕੌਣ ਪਛਤਾਂਦਾ ਹੈ, ਜਦੋਂ ਕੋਮਲ ਬਾਹਾਂ ਗਲਵੱਕੜੀ ਪਾਂਦੀਆਂ ਹਨ, ਤੇ ਸਾਰਾ ਜੀਵਨ ਇਕ ਸੁਖੀ ਹਉਂਕੇ ਵਿਚ ਪੰਘਰ ਜਾਂਦਾ ਹੈ, ਤੇ ਇਕ ਨਿੱਘੇ ਚੁੰਮਣ ਵਿਚ ਸਾਰੀ ਦੁਨੀਆ ਮਿਲ ਜਾਂਦੀ ਹੈ?"ਇਉ ਹਥਾਂ ਨਾਲ ਕੋਮਲ ਇਸ਼ਾਰੇ ਕਰਦੀਆਂ ਉਹ ਗਾਂਦੀਆਂ ਸਨ, ਅੱਖਾਂ ਪ੍ਰੇਮ-ਅਗਨੀ ਨਾਲ ਰੌਸ਼ਨ ਤੇ ਬੁਲਾਂ ਉਤੇ ਮੋਹਿਨੀ ਮੁਸਕ੍ਰਾਹਟਸੀ ਬੇਸੰਕੋਚੇ ਨਾਚ ਵਿਚ ਉਹਨਾਂ ਦੇ ਲਚਕਵੇਂ ਪਾਸੇ ਤੇ ਅੰਗ ਕਦੇ ਲੁਕਦੇ ਤੇ ਕਦੇ ਉਘੜਦੇ ਸਨ, ਉਨ੍ਹਾਂ ਨਵ-ਖਿੜੀਆਂ ਕਲੀਆਂ ਵਾਂਗ, ਜਿਹੜੀਆਂ ਆਪਣਾ ਰੰਗ ਵਿਖਾਂਦੀਆਂ ਹਨ, ਪਰ ਦਿਲ ਛੁਪਾਂਦੀਆਂ

ਹਨ। ਕਦੇ ਅਜਿਹੀ ਲਾਸਾਨੀ ਨਜ਼ਾਕਤ ਨੇ ਅੱਖ ਨੂੰ ਪ੍ਰਸੰਨ ਨਹੀਂ ਕੀਤਾਹੋਣਾ ਜਦੋਂ ਟੋਲੀ ਟੋਲੀ ਇਹ ਰਾਤ ਦੀਆਂ ਨਾਚ-ਕੁੜੀਆਂ ਉਸ ਬ੍ਰਿਛ ਦੇ ਨੇੜੇ ਨੱਚਦੀਆਂ ਆਉਂਦੀਆਂ,

੧੩੬