ਪੰਨਾ:ਏਸ਼ੀਆ ਦਾ ਚਾਨਣ.pdf/163

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਦੂਜੇ ਨਾਲੋਂ ਬਾਂਕੀ, ਤੇ ਆਂਹਦੀ : “ ਹੇ ਵਡੇ ਸਿਧਾਰਥ ! ਮੈਂ ਤੇਰੀ ਹਾਂ, .... ਮੇਰੇ ਮੁਖ ਦਾ ਰਸ ਚੱਖ; ਵੇਖ ਜਵਾਨੀ ਕੇਡੀ ਮਿੱਠੀ ਹੈ !” . ਪਰ ਜਦੋਂ ਕਿਸੇ ਵੀ ਭਗਵਾਨ ਦਾ ਦਿਲ ਨਾ ਡੁਲਾਇਆ, . ਲੈ ! ਕਾਮ ਨੇ ਅਪਣੀ ਜਾਦੂ-ਕਮਾਨ ਤਾਣੀ, .. ਨਾਚ-ਕੁੜੀਆਂ ਨੇ ਕਤਾਰ ਤੋੜ ਕੇ ਰਾਹ ਬਣਾਇਆ, fਪਿਛੋਂ ਇਕ ਸਭ ਦੀ ਰਾਣੀ ਤੇ ਆਕਰਸ਼ਨ ਸ਼ਰਤੇ "" ਮਧੁ ਤ ਯਸ਼ੋਧਰਾਂ ਦੇ ਵੇਸ ਵਿਚ ਸਾਹਮਣੇ ਆਈ । ਉਹਨਾਂ, ਹੈ ਤੂਆਂ ਨਾਲ ਡੁਲਕਦਆਂ, ਕੱਜਲ-ਅੱਖਾਂ ਦਾ ਵੇਗ ' ' ਕੋਮਲ ਸੀ; ਤਾਂਘਦੀਆਂ ਅੱਡੀਆਂ ਬਾਹਾਂ ਬੁਧ ਵਲ ਖੁਲੀਆਂ; ਹਉਕੇ ਵਿਚ ਸੰਗੀਤ ਸੀ ਜਿਦੇ ਨਾਲ ਉਸ ਮੋਹਿਨ ਪਰਛਾਵੇਂ ਨੇ ਉਹਦਾ ਨਾਂ ਲਿਆ ਤੇ ਡਸਕੋਰੇ ਲੈ ਕੇ ਆਖਿਆ : “ਮੇਰੇ ਕੰਵਰ ! ਮੈਂ ਤੇਰੇ ਬਾਝ ਮਰਦੀ ਜਾਂਦੀ ਹਾਂ ! ਸਾਡੇ ਰੋਹਿਨੀ ਦੇ ਲਾਗਲੇ ਸੁਖ-ਮੰਦਰ ਵਰਗਾ ਕਿਹੜਾ ਸੁਰਗ ਤੁਸਾਂ ਲੱਭ ਲਿਆ ਹੈ ? ਉਥੇ ਇਹ ਸਾਰੇ ਵਰੇ ਮੈਂ ਤੁਹਾਡੇ ਲਈ ਰੋਂਦੀ ਰਹੀ ਹਾਂ ! ਮੁੜੋ, ਸਿਧਾਰਥ ! ਆਹ, ਮੁੜ ਪਵੇ ! ਇਕ ਵਾਰੀ ਮੇਰੇ ਬੁਲ ਛੂਹਵੇ, ਇਕ ਵਾਰੀ ਮੈਨੂੰ ਗਲ ਨਾਲ ਲਾਵੇ ਤੇ ਇਹ ਨਿਸਫਲ ਸੁਪਨੇ ਮੁਕ ਜਾਣਗੇ ! ਆਹ, ਵੇਖੋ ਤੇ ਸਹੀ, ਮੈਂ ਉਹੀ ਪਿਆਰੀ ਯਸ਼ੋਧਰਾਂ ਹਾਂ ! ਪਰ ਬੁਧ ਬੋਲੇ : “ਉਹਦਾ ਮਿੱਠਾ ਸੋਦਕਾ ਤੂੰ ਐਵੇਂ ਈ ਭੁਲਾਨੀ ਏ, ਹੈ ਸੁੰਦਰ ਪਰ ਕੁੜੇ ਪਰਛਾਵੇਂ ! ਤੇਰਾ ਭੁਲਾਵਾ ਵਿਅਰਥ ਹੈ; ਮੈਂ ਤੈਨੂੰ ਮੰਦਾ ਨਹੀਂ ਆਂਹਦਾ, ਤੇਰਾ ਰੂਪ ਪਿਆਰੇ ਦਾ ਹੈ, .. ੧੩੭ Digitized by Panjab Digital Library / www.panjabdigilib.org