ਪੰਨਾ:ਏਸ਼ੀਆ ਦਾ ਚਾਨਣ.pdf/164

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਪਰ ਜੀਕਰ ਤੂੰ ਹੈਂ ਉੱਜੇ ਹੀ ਦੁਨੀਆ ਦੇ ਸਭ ਦਿਖਾਵੇ ਨੇ। ਆਪਣੀ ਅਣਹੋਂਦ ਵਿਚ ਪੰਘਰ ਜਾ!"ਉਸ ਵੇਲੇ ਇਕ ਚੀਕ ਜੰਗਲ ਵਿਚ ਕੰਬੀ, ਤੇ ਉਹ ਸੁਹਣਾ ਲਸ਼ਕਰ ਅਲੋਪ ਹੋ ਗਿਆ।

ਫੇਰ, ਬਦਲਾਂ ਨਾਲ ਕਾਲੇ ਹੁੰਦੇ ਆਕਾਸ਼ ਵਿਚ, ਤੇ ਚੜ੍ਹਦੀ ਹਨੇਰੀ ਦੇ ਸ਼ੋਰ ਵਿਚ, ਸਖ਼ਤੇਰੇ ਪਾਪਪਾਪ ਆਏ, ਦੱਸਾਂ ਵਿਚੋਂ ਸਭ ਤੋਂ ਛੇਕੜਲਾ; ਪਤਿਘਾ - ਘ੍ਰਿਣਾ - ਉਹਦੇ ਲੱਕ ਦੁਆਲੇ ਸੱਪ ਵਲ੍ਹੇਟੇ ਹੋਏ ਸਨ, ਜਿਹੜੇ ਉਹਦੀਆਂ ਲਮਕਦੀਆਂ ਛਾਤੀਆਂ ਚੋਂ ਵਿਸ-ਭਰਿਆ ਦੁਧ ਚੁੰਘਦੇ ਸਨ, ਤੇ ਉਹਦੇ ਦੁਰਬਚਨਾਂ ਨਾਲ ਆਪਣੀ ਕ੍ਰੋਧੀ ਫੁੰਕਾਰ ਮਿਲਾਂਦੇ ਸਨ ਪਰ ਪੂਜਯ ਉਤੇ ਉਹਦਾ ਅਸਰ ਨਾ ਹੋਇਆਜਿਸ ਆਪਣੀਆਂ ਠਹਿਰੀਆਂ ਅੱਖਾਂ ਨਾਲ ਉਹਦੇ ਕੌੜੇ ਬੁਲ੍ਹ ਗੁੰਗੇ ਕਰ ਦਿਤੇ।

ਤੇ ਉਹਦੇ ਕਾਲੇ ਸੱਪਾਂ ਨੂੰ ਦੰਦ ਲੁਕਾਉਣ ਲਈ ਮਜਬੂਰ ਕਰ ਦਿਤਾ। ਫੇਰ ਆਇਆ ਰੂਪ-ਰਾਗ - ਦਿਨਾਂ ਦੀ ਮਸਤੀ - ਜਿਹੜੀ ਜਿਊਣ ਦੇ ਲਾਲਚ ਵਿਚ ਜਿਊਣਾ ਭੁੱਲ ਜਾਂਦੀ ਹੈ ਉਹਦੇ ਮਗਰ ਸ਼ੁਹਰਤ ਦੀ ਮਸਤੀ, ਭਲੇਰੀ ਅਰੂਪ ਰਾਗ, ਉਹ ਜਿਦ੍ਹਾ ਜਾਦੂ ਸਿਆਣਿਆਂ ਨੂੰ ਭੁਲਾਂਦਾ ਹੈ, ਔਖੇ ਕੰਮਾਂ ਲੜਾਈਆਂ ਤੇ ਮੁਸ਼ੱਕਤਾਂ ਦੀ ਮਾਂ। ਫੇਰ ਅਭਿਮਾਨੀ ਮਨੋ ਆਇਆ, ਹੰਕਾਰ ਦਾ ਮਿੱਤਰ; ਤੇ ਮਿੱਠੀ-ਜੀਭੀ ਨਿੱਜ ਨੇਕੀ,

੧੩੮