ਪੰਨਾ:ਏਸ਼ੀਆ ਦਾ ਚਾਨਣ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਭੈੜੀਆਂ ਅਣ-ਬਣੀਆ ਚੀਜ਼ਾਂ ਦੇ ਘ੍ਰਿਣਤ ਲਸ਼ਕਰ ਨਾਲ, ਜਿਹੜਾ ਡੱਡੂ ਚਮਗਾਦੜਾਂ ਵਾਂਗ ਟਪੋਸੀਆਂ ਮਾਰਦਾ ਸੀ, ਜਹਾਲਤਜਹਾਲਤ'"ਆਈ, ਡਰ ਤੇ ਗਲਤੀਆਂ ਦੀ ਮਾਂ ਅਵਿਦਿਆ, ਕੋਝੀ ਫਫੇ ਕੁਟਣੀ, ਜਿਸ ਦੇ ਪੈਰ ਅੱਧੀ ਰਾਤ ਨੂੰ ਹੋਰ ਹਨੇਰੀ ਬਣਾਂਦੇ ਸਨ।

ਉਸ ਵੇਲੇ ਪਰਬਤ ਕੰਬੇ, ਹਨੇਰੀਆਂ ਝੁੱਲੀਆਂ, ਬੱਦਲ ਪਾਟੇ, ਮੀਂਹ ਵਰਿਆ, ਸਿਤਾਰੇ ਟੁੱਟੇ, ਭੌਂ ਹਿੱਲੀ, ਕਾਲੀ ਪੌਣ ਵਿਚ ਫੰਗ ਫੜਕੇ, ਚੀਕਾਂ ਉੱਠੀਆਂ, ਚੰਦਰੇ ਮੂੰਹ ਦਿੱਸੇ, ਨਰਕਾਂ ਦੇ ਹਾਕਮ ਭਗਵਾਨ ਨੂੰ ਭੁਲਾਨ ਆਏ।

ਪਰ ਬੁਧ ਅਡੋਲ ਰਹੇ, ਸ਼ਾਂਤ-ਚਿੱਤ, ਪੂਰਨ ਨੇਕੀ ਦੀ ਚਾਰ-ਦੀਵਾਰੀ ਵਿਚ, ਜਿਵੇਂ ਕੋਈ ਕਿਲ੍ਹਾ ਫਾਟਕਾਂ ਨਾਲ ਮਹਿਫ਼ੂਜ਼ ਹੁੰਦਾ ਹੈ; ਮੁਤਬੱਰਕ ਬ੍ਰਿਛ - ਬੋਧੀ ਬ੍ਰਿਛ - ਏਸ ਝੱਖੜ ਝੋਲੇ ਵਿਚ ਨਾ ਹਿਲਿਆ, ਸਗੋਂ ਹਰੇਕ ਪਤਾ ਅਡੋਲ ਲਿਸ਼ਕਦਾ ਸੀ, ਜਿਵੇਂ ਚਾਨਣੀ ਰਾਤੇ ਜਦੋਂ ਕੋਈ ਪੌਣ ਤ੍ਰੇਲ-ਮੋਤੀ ਨਹੀਂ ਖਿਲਾਰਦੀ ਹੁੰਦੀ, ਇਹ ਸਾਰਾ ਸ਼ੋਰ ਬ੍ਰਿਛ ਛਾਂ ਦੇ ਬਾਹਰਵਾਰ ਸੀ:

ਤੀਜੇ ਪਹਿਰ ਜਦੋਂ ਸ਼ਾਂਤ ਧਰਤੀ ਤੋਂ ਨਰਕੀ ਸੈਨਾ ਭੱਜ ਗਈ, ਤੇ ਡੁਬਦੇ ਚੰਨ ਵਲੋਂ ਕੋਮਲ ਪੌਣ ਦਾ ਸਾਹ ਆ ਰਿਹਾ ਸੀ - ਸਾਡੇ ਭਗਵਾਨ ਨੂੰ ਸਮਾ ਸੰਬੁਧ ਦੀ ਪ੍ਰਾਪਤੀ ਹੋਈ;

੧੩੬