ਪੰਨਾ:ਏਸ਼ੀਆ ਦਾ ਚਾਨਣ.pdf/166

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨਾਂ ਉਸ ਜੋਤ ਨਾਲ ਵੇਖਿਆ ਜਿਹੜੀ ਸਾਡੇ ਗਿਆਨ ਤੋਂ ਪ੍ਰੇਰੇ ਲਿਸ਼ਕਦੀ ਹੈ, ਸਾਰੀਆਂ ਦੁਨੀਆਂ ਵਿਚ ਆਪਣੇ ਸਾਰੇ ਪਹਿਲੇ ਜਨਮ ਉਹਨਾਂ ਨੂੰ ਦਿਸ ਪਏ। ਜੀਕਰ ਕੋਈ ਪਹਾੜੀ ਦੀ ਸਿਖਰੇ ਚੜ੍ਹ ਕੇ ਘਾਟੀਆਂ ਵਾਦੀਆਂ ਥਾਈ ਭੌਂਦਾ ਆਪਣਾ ਰਾਹ ਵੇਖਦਾ ਹੈ; ਘਣੇ ਜੰਗਲਾਂ ਥਾਈ ਜਿਹੜੇ ਹੁਣ ਨੁਕਤੇ ਦਿਸਦੇ ਹਨ, ਟੋਇਆਂ ਥਾਈਂ ਜਿਥੇ ਉਹ ਬੇ-ਦਮ ਹੋ ਗਿਆ ਸੀ, ਉੱਚੀਆਂ ਘਾਟੀਆਂ ਥਾਈਂ ਜਿਥੇ ਉਸ ਦਾ ਪੈਰ ਥਿੜਕਿਆ ਸੀ;ਰੋਸ਼ਨ ਘਾਹ ਦੇ ਕਿੱਤਿਆਂ ਤੋਂ ਪ੍ਰੇਰੇ, ਝਾਲਾਂ, ਗਾਰਾਂ ਤੇ ਛੱਪਰਾਂ ਉਤੋਂ ਦੀ

ਤੋੜ ਉਹਨਾਂ ਪਧਰਾਈਆਂ ਤਕ ਜਿਥੋਂ ਤਰ ਕੇ ਉਹ ਏਸ ਨੀਲੇ ਆਕਾਸ਼ ਕੋਲ ਪਹੁੰਚਿਆ ਹੈ। ਉਧਰ ਬੁੱਧ ਨੇ ਵੇਖਿਆ, ਜ਼ਿੰਦਗੀ ਦੇ ਉਪਰ ਚੜ੍ਹਦੇ ਕਦਮਾਂ ਦੀ ਲੜੀ ਨੂੰ, ਨਿਵਾਣਾਂ ਤੋਂ, ਜਿਥੇ ਸਾਹ ਗੰਦਾ ਸੀ, ਉੱਚੀਆਂ ਸਲਾਮੀਆਂ ਤੇ ਉਚੇਰੀਆਂ ਚੋਟੀਆਂ ਤਕ, ਜਿਥੇ ਗੁਣ ਚੰਗਿਆਈਆਂ, ਚੜ੍ਹਨ ਵਾਲੇ ਨੂੰ · · ਆਕਾਸ਼ ਓਰ ਘੱਲਣ ਲਈ ਉਡੀਕ ਰਹੇ ਸਨ। ਬੁੱਧ ਨੇ ਇਹ ਵੀ ਵੇਖਿਆ, ਕੀਕਰ ਨਵੀਂ ਜ਼ਿੰਦਗੀ ਪੁਰਾਣੀ ਦਾ ਬੀਜਿਆ ਵੱਢਦੀ ਹੈ, ਕੀਕਰ ਨਵੀਂ ਅਰੰਭ ਹੁੰਦੀ ਹੈ ਜਿਥੇ ਪੁਰਾਣੀ ਮੁੱਕਦੀ ਹੈ: ਲਾਭ ਪੱਲੇ ਬੰਨ੍ਹ ਕੇ, ਘਾਟਿਆਂ ਦਾ ਹਰਜਾ ਦੇ ਕੇ, ਤੇ ਕੀਕਰ ਹਰ ਜਨਮ ਵਿਚ ਨੇਕੀ ਤੋਂ ਹੋਰ ਨੇਕੀ ਜੰਮਦੀ, ਬਦੀ ਤੋਂ ਬਦੀ; ਮੌਤ ਆਮਦਨ ਖ਼ਰਚ ਦਾ ਚਿੱਠਾ ਹੈ -

੧੪੦