ਪੰਨਾ:ਏਸ਼ੀਆ ਦਾ ਚਾਨਣ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਕਿਣਕਾ ਵੀ ਜਿਸ ਚੋਂ ਸੁੱਟਿਆ ਨਹੀਂ ਜਾਂਦਾ- ਤੇ ਨਵੀਂ ਜ਼ਿੰਦਗੀ ਨੂੰ ਦਿੱਤਾ ਜਾਂਦਾ ਹੈ, ਜਿਸ ਦੇ ਵਿਚ ਬੀਤੇ ਕਰਮ ਤੇ ਖ਼ਿਆਲ ਇਕੱਤਰ ਹੁੰਦੇ ਹਨ, ਪਿਛਲੇ ਜਤਨ ਤੇ ਜਿੱਤਾਂ, ਯਾਦਾਂ ਤੇ ਮੁਹੱਬਤਾਂ। ਤੇ ਫੇਰ ਸਾਡੇ ਭਗਵਾਨ ਨੂੰ, ਅਭਿਜਨਾ ਦੀ ਪ੍ਰਾਪਤੀ ਹੋਈ - ਵਿਸ਼ਾਲ-ਦ੍ਰਿਸ਼ਟੀ ਜਿਹੜੀ ਏਸ ਧਰਤੀ ਤੇ ਅਨੇਕਾਂ ਹੋਰਨਾਂ ਨੂੰ ਵੇਖਦੀ ਹੈ, ਅਨਗਿਣਤ ਦੁਨੀਆ ਤੇ ਸੂਰਜ ਸ਼ਾਨਦਾਰ ਹਰਕਤ ਵਿਚ ਘੁੰਮਦੇ, ਟੋਲੀ ਟੋਲੀ ਵੱਖਰੀ ਪਰ ਲੜੀ ਇੱਕੋ ’ਚ ਪ੍ਰੋਤੇ। ਨੀਲੇ ਸਾਗਰ ਵਿਚ ਚਿੱਟੇ ਦੀਪ ਤਬਦੀਲੀ ਦੀਆਂ ਅਥੱਕ ਲਹਿਰਾਂ ਨਾਲ ਹਿਲਦੇ। ਉਹਨਾਂ ਉਹ ਸੂਰਜ ਵੇਖੇ ਜਿਹੜੇ ਅਦਿੱਖ ਆਕਰਸ਼ਣ ਸ਼ਕਤੀ ਨਾਲ ਆਪਣੀਆਂ ਧਰਤੀਆਂ ਨੂੰ ਜਕੜੀ ਰੱਖਦੇ ਹਨ, ਪਰ ਆਪ ਵਡੇਰੇ ਸੂਰਜਾਂ ਦੀ ਆਗਿਆ ਵਿਚ ਭੱਦੇ ਹਨ, ਜਿਹੜੇ ਸੂਰਜ ਸਿਤਾਰਿਓ ਸਿਤਾਰੇ ਜ਼ਿੰਦਗੀ ਦੀਆਂ ਅਮੁੱਕ ਲਿਸ਼ਕਾਂ ਲਿਸ਼ਕਾਂਦੇ ਹਨ। ਇਹ ਉਹਨਾਂ ਖੁੱਲੇ ਨੇਤਰਾਂ ਨਾਲ ਵੇਖਿਆ, ਸਾਰੀਆਂ ਧਰਤੀਆਂ, ਯੁੱਗਾਂ ਉਤੇ ਯੁਗ, . ਤੇ ਉਹਨਾਂ ਦੀਆਂ ਕਹਾਣੀਆਂ, ਕਲਪ ਤੇ ਮਹਾ ਕਲਪਜਿਨਾਂ ਨੂੰ ਕੋਈ ਮਨੁੱਖ ਅਨੁਭਵ ਨਹੀਂ ਕਰ ਸਕਦਾ .. ਭਾਵੇਂ ਉਹ ਗੰਗਾ ਦੇ ਕਤਰੇ ਵੀ ਗਿਣ ਸਕਦਾ ਹੋਵੇ, ਉਹ ਡੂੰਘਾਈਆਂ ਤੇ ਉੱਚਾਈਆਂ ਚੋਂ-ਲੰਘੇ, .. . ..: ૧૪૬