ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਕਾਸ਼ਾਂ ਚੋਂ ਗੁਜ਼ਰੇ ਤੇ ਉਹਨਾਂ ਵੇਖਿਆ ਕਿ ਸਾਰੀਆਂ ਸ਼ਕਲਾਂ ਤੇ ਸਾਰਿਆਂ ਤਾਰਿਆਂ ਦੇ ਪਿੱਛੇ, ਉਹਨਾਂ ਦੀ ਜਗਦੀ ਅੰਤਰ-ਸ਼ਕਤੀ ਦੇ ਮਗਰ, ਇਕ ਸਥਿਰ ਕਾਨੂੰਨ ਚੁਪ ਕੀਤੇ ਕੰਮ ਕਰਦਾ ਹੈ, ਹਨੇਰੇ ਵਿਚ ਚਾਨਣ ਤੇ ਮੁਰਦੇ ਵਿਚ ਜੀਵਨ ਪਾਂਦਾ ਹੈ, ਖ਼ਾਲੀਆਂ ਨੂੰ ਭਰਦਾ ਤੇ ਅਨ-ਬਣਿਆਂ ਨੂੰ ਬਣਾਂਦਾ ਹੈ। ਬਿਨਾਂ ਬੋਲੇ ਸਿਖਾਂਦਾ ਹੈ, ਨਾ ਆਂਹਦਾ ਹੈ, ਨਾ ਵਰਜਦਾ ਹੈ, ਕਿਉਂਕਿ ਉਹ ਦੇਵਤਿਆਂ ਨਾਲੋਂ ਵੀ ਅਗੇਰੇ ਹੈ, ਜਿਹੜਾ ਤਬਦੀਲ ਨਹੀਂ ਹੁੰਦਾ, ਨਾ ਕਥਿਆ ਜਾਂਦਾ ਹੈ, ਤੇ ਅਤਿ ‘ ਉੱਚਾ ਹੈ, ਇਹ ਕਾਨੂੰਨ ਇਕ ਤਾਕਤ ਹੈ ਜਿਹੜੀ ਉਸਾਰਦੀ, ਢਾਂਦੀ ਤੇ ਫੇਰ ਉਸਾਰਦੀ ਹੈ, ਸਾਰਿਆਂ ਉਤੇ ਇਕੋ ਨੇਮ ਅਨੁਸਾਰ ਹੁਕਮ ਕਰਦੀ ਹੈ, ਉਹ ਨੇਮ ਨੇਕੀ, ਖੂਬਸੂਰਤੀ, ਸਚਿਆਈ ਤੇ ਲਾਭ ਹੈ; ਏਸ ਲਈ ਸਭ ਚੀਜ਼ਾਂ ਚੰਗੀਆਂ ਹਨ ਜਿਹੜੀਆਂ ਉਸ ਤਾਕਤ ਅਨੁਸਾਰ ਤੁਰਦੀਆਂ ਹਨ . ਕੀੜਾ ਆਪਣੀ ਪ੍ਰਕ੍ਰਿਤੀ ਵਿਚ ਟੁਰਦਾ ਚੰਗਾ ਹੈ, ਬਾਜ਼ ਆਪਣੇ

ਬੱਚਿਆਂ ਲਈ ਲਹੂ-ਚੋਂਦਾ ਸ਼ਿਕਾਰ ਖੜਦਾ ਚੰਗਾ ਹੈ, ਤ੍ਰੇਲ ਦਾ ਕਤਰਾ ਤੇ ਸਿਤਾਰਾ ਇਕੋ ਸਾਂਝੇ ਕੰਮ ਲਈ ਗੋਲ ਹੁੰਦੇ ਤੇ ਲਿਸ਼ਕਦੇ ਹਨ, ਤੇ ਉਹ ਆਦਮੀ ਚੰਗਾ ਹੈ ਜਿਹੜਾ ਮਰਨ ਲਈ ਜਿਉਂਦਾ, ਤੇ ਚੰਗੇ ਜਿਊਣ ਲਈ ਮਰਦਾ ਹੈ, ਜੇ ਉਹ ਆਪਣਾ ਜੀਵਨ ਬੇਦਾਗ਼ ਰੱਖੇ, ਛੋਟੀਆਂ ਵਡੀਆਂ ਚੀਜ਼ਾਂ ਸਭ ਦੀ ਸਹਾਇਤਾ ਕਰੇ।

੧੪੨