ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸਭ ਕੁਝ ਸਾਡੇ ਭਗਵਾਨ ਨੇ ਤੀਜੇ ਪਹਿਰ ਵਿਚ ਵੇਖਿਆ।

ਪਰ ਜਦੋਂ ਚੌਥਾ ਪਹਿਰ ਆਇਆ, ਤਾਂ ਸ਼ੋਕ ਦਾ ਭੇਤ ਖੁੱਲ੍ਹਿਆ, ਕਿ ਸ਼ੋਕ ਕਾਨੂੰਨ ਨੂੰ ਏਸ ਤਰ੍ਹਾਂ ਰੋਕਦਾ ਹੈ ਜਿਵੇਂ ਸਿਲ੍ਹ ਤੇ ਮੈਲ ਸੁਨਿਆਰੇ ਦੀ ਅੱਗ ਨੂੰ। ਫੇਰ ਦੁਖ-ਸਤਿ ਦਾ ਰਾਜ਼ ਸਪੱਸ਼ਟ ਹੋਇਆ: ਇਹ ਚੰਗੀਆਂ ਸਚਿਆਈਆਂ ਚੋਂ ਪਹਿਲੀ ਹੈ। ਕਿ ਕੀਕਰ ਸ਼ੋਕ ਜ਼ਿੰਦਗੀ ਦਾ ਪਰਛਾਵਾਂ ਹੈ, ਜ਼ਿੰਦਗੀ ਦੇ ਨਾਲੋ ਨਾਲ ਤੁਰਦਾ ਹੈ; ਛਡਿਆਂ ਛੁਟਦਾ ਨਹੀਂ, ਜਦ ਤਕ ਜ਼ਿੰਦਗੀ ਛੱਡੀ ਨਹੀਂ ਜਾਂਦੀ, ਜਨਮ, ਜਵਾਨੀ, ਬੁਡਾਪਾ, ਪਿਆਰ, ਘ੍ਰਿਣਾ, ਸੁਖ ਦੁਖ, ਹੋਣਾ ਤੇ ਕਰਨਾ, ਏਸੇ ਦੀਆਂ ਬਦਲਦੀਆਂ ਅਵਸਥਾਂ ਹਨ। ਕੋਈ ਇਹਨਾਂ ਸੌਗੀ ਖੁਸ਼ੀਆਂ ਤੇ ਸੁਆਦਲੇ ਰੰਜਾਂ ਨੂੰ ਪਰ੍ਹਾਂ ਨਹੀਂ ਸੁਟ ਸਕਦਾ ਜਦ ਤਕ ਉਹਨੂੰ ਇਹ ਗਿਆਨ ਨਹੀਂ ਹੁੰਦਾ ਕਿ ਇਹ ਸਭ ਭੁਲਾਵੇ ਹਨ; ਪਰ ਜਿਹਨੂੰ ਅਵਿਦਿਆ ਦਾ ਪਤਾ ਲਗ ਜਾਂਦਾ ਹੈ, ਉਹ ਜ਼ਿੰਦਗੀ ਨੂੰ ਚੰਬੜਦਾ ਨਹੀਂ ਸਗੋਂ ਸੁਤੰਤ੍ਰ ਹੋਣਾ ਚਾਂਹਦਾ ਹੈ, ਉਸ ਮਨੁੱਖ ਦੀਆਂ ਅੱਖਾਂ ਚੌੜੀਆਂ ਹੁੰਦੀਆਂ ਹਨ, ਉਹ ਵੇਖਦਾ ਹੈ ਕਿ ਮਾਇਆ ਰੁਚੀਆਂ ਪੈਦਾ ਕਰਦੀ ਹੈ, ਰੁਚੀਆਂ ਬਲ ਦੇਂਦੀਆਂ ਹਨ, ਜਿਨ੍ਹਾਂ ਤੋਂ ਨਾਮ-ਰੂਪ ਉਪਜਦਾ ਹੈ, ਸੂਰਤ, ਨਾਮ, ਤੇ ਸਰੀਰ ਜਿਹੜੇ ਸੁਰਤੀਆਂ ਨੂੰ ਸ਼ੀਸ਼ੇ ਦੀ ਨਿਆਈਂ ਮਨ ਦੇ ਸੁਪਨੇ ਵਿਖਾਣ ਲਈ ਨੰਗਿਆਂ ਕਰਦੇ ਹਨ, ਤੇ ਏਸ ਤਰ੍ਹਾਂ ਵੇਦਨਾ ਵਧਦੀ ਹੈ।

੧੪੩