ਪੰਨਾ:ਏਸ਼ੀਆ ਦਾ ਚਾਨਣ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਜੀਵਨ ਪਲਟ ਦਿਤਾ ਹੈ। ਯਸੂ ਮਸੀਹ ਦੇ ਕਈ ਸੁਘੜ ਤੇ ਸੁਹਣੀ ਆਤਮਾ ਵਾਲੇ ਪੈਰੋਆਂ ਨੇ ਕਈ ਅਜਿਹੀਆਂ ਪੁਸਤਕਾਂ ਲਿਖੀਆਂ ਹਨ ਜਿਹੜੀਆਂ ਸਾਰੇ ਮਜ਼੍ਹਬਾਂ ਦੇ ਜਾਚਕ ਬੜੇ ਲਾਭ ਸਹਿਤ ਪੜ੍ਹਦੇ ਹਨ। ਈਸਾਈਅਤ ਦੇ ਕਈ ਸਿਧਾਂਤ ਮੈਨੂੰ ਹਾਸੋ ਹੀਣੇ ਜਾਪਦੇ ਹਨ, ਪਰ ਈਸਾਈ ਵਿਦਵਾਨਾਂ ਦੀਆਂ ਕਿਤਾਬਾਂ ਨੇ ਮੈਨੂੰ ਬੜਾ ਚਾਨਣ ਦਿੱਤਾ ਹੈ। ਕਈ ਲੇਖਕ ਹਨ ਜਿਨ੍ਹਾਂ ਦਾ ਕਿਸੇ ਪਾਸੇ ਵਲ ਏਨਾਂ ਝੁਕਾ ਹੁੰਦਾ ਹੈ, ਕਿ ਉਹ ਪ੍ਰਤੱਖ ਤਅੱਸਬ ਦੇ ਸ਼ਿਕਾਰ ਜਾਪਦੇ ਹਨ, ਪਰ ਤਾਂ ਵੀ ਉਨ੍ਹਾਂ ਦੀ ਲੇਖਣੀ ਅਕਲ ਦੇ ਹੀਰਿਆਂ ਨਾਲ ਮਾਲਾ ਮਾਲ ਹੁੰਦੀ ਹੈ।
ਕਿਤਾਬਾਂ ਪੜ੍ਹਨ ਦੀ ਯੋਗ ਸਪਿਰਿਟ ਜਦੋਂ ਪੈਦਾ ਹੋ ਜਾਂਦੀ ਹੈ, ਸਾਰੀ ਕੌਮ ਦਾ ਗਿਆਨ ਦਿਨ ਦੂਣਾ ਤੇ ਰਾਤ ਚੌਗੁਣਾ ਹੁੰਦਾ ਜਾਂਦਾ ਹੈ। ਸਾਡੇ ਮੁਲਕ ਦਾ ਸਭ ਤੋਂ ਵਡਾ ਸ੍ਰਾਪ ਇਹ ਮਜ਼ਹਬੀ ਖ਼ਾਨਾ-ਬੰਦੀ ਹੈ ਜਿਦ੍ਹੇ ਕਰ ਕੇ ਨਾ ਅਸੀਂ ਸਾਰੇ ਮਹਾਤਮਾਆਂ ਤੇ ਨਾ ਸਾਰੀਆਂ ਚੰਗੀਆਂ ਪੁਸਤਕਾਂ ਦਾ ਪੂਰਾ ਲਾਭ ਲੈ ਸਕਦੇ ਹਾਂ। ਸਭ ਮਹਾਤਮਾਂ ਦੁਨੀਆਂ ਦੇ ਸਾਂਝੇ ਹੁੰਦੇ ਹਨ। ਇਕ ਖ਼ਾਸ ਨੂੰ ਆਪਣਾ ਬਣਾ ਕੇ ਦੂਜਿਆਂ ਦੀ ਛੁਹ ਆਪਣੇ ਜੀਵਨ ਵਿਚ ਨਾ ਪੈਣ ਦੇਣਾ ਆਪਣੀ ਵਡ-ਮੁੱਲੀ ਵਿਰਾਸਤ ਤੋਂ ਵਾਂਜਿਆਂ ਰਹਿਣਾ ਹੈ।

ਜਿਹੜੇ ਪਾਠਕ ‘ਏਸ਼ੀਆਂ ਦੇ ਚਾਨਣ' ਨੂੰ ਉਪਰਲੀ ਸਪਿਰਿਟ ਵਿਚ ਪੜ੍ਹਨਗੇ, ਭਾਵੇਂ ਉਹ ਕਿਸੇ ਵੀ ਮਤ ਮਜ਼ਹਬ ਦੇ ਸ਼ਰਧਾਲੂ ਹਨ, ਉਨ੍ਹਾਂ ਨੂੰ ਕਈ ਚਾਨਣੀਆਂ ਕ੍ਰਿਨਾਂ ਆਪਣੇ ਹਨੇਰੇ ਸਵਾਲ ਹਲ ਕਰਨ ਲਈ ਲੱਭਣਗੀਆਂ। ਏਸ ਪੁਸਤਕ ਦੀ ਸਤਰ ਸਤਰ ਵਿਚ ਅਨੋਖਾ ਪ੍ਰੇਮ, ਅਨੋਖਾ ਦਰਦ ਤੇ ਅਨੋਖੀ ਸਾਂਝ ਹੈ। ਇਸ ਦੀ ਸਤਰ ਸਤਰ ਵਿਚ ਮਨੁੱਖ ਦੀ ਸੁਤੰਤ੍ਰਤਾ ਦਾ ਸਹਾਰਾ ਹੈ। ਬੁਧ ਮਹਾਤਮਾ ਦਾ ਉਦੇਸ਼ ਸੰਗਠਿਤ