ਪੰਨਾ:ਏਸ਼ੀਆ ਦਾ ਚਾਨਣ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੀ ਨਿਸ਼ਕਾਮ ਕੰਮ ਕਰਦੀ ਆਪਣੀ ਮੰਜ਼ਲ ਤੇ ਅੱਪੜ ਸਕਦੀ ਹੈ। ਸਰੀਰ ਦੇ ਉਪਾਦਾਨਾਂ ਤੋਂ ਸੁਤੰਤ੍ਰ ਕਾਲ-ਚੱਕਰ ਦੀ ਘੁਮੇਟੀ ਤੋਂ ਸੁਰੱਖਸ਼ਤ, ਜੀਕਰ ਚੰਦਰੇ ਸੁਪਨਿਆਂ ਤੋਂ ਕੋਈ ਜਾਗਦਾ ਹੈ। ਓੜਕ ਸ਼ਾਹਾਂ ਨਾਲੋਂ ਵਡਾ, ਦੇਵਾਂ ਨਾਲੋਂ ਵਧੇਰੇ ਪ੍ਰਸੰਨ, ਉਹਦੀ ਜ਼ਿੰਦਗੀ ਦੀ ਲਾਲਸਾ ਮੁਕ ਜਾਂਦੀ ਹੈ, ਤੇ ਜ਼ਿੰਦਗੀ ਕਿਸੇ ਆਕਹਿ ਸ਼ਾਂਤੀ ਤੇ ਆਨੰਦ ਵਿਚ ਜਾ ਮਿਲਦੀ ਹੈ, ਆਨੰਦ ਮਈ ਨਿਰਵਾਨ ਪਾਪ ਰਹਿਤ ਅਡੋਲਤਾ, ਜਿਹੜੀ ਫੇਰ ਤਬਦੀਲ ਨਹੀਂ ਹੁੰਦੀ।

ਬੁਧ ਦੀ ਫ਼ਤਹਿ ਦੇ ਨਾਲ ਹੀ ਪਹੁ ਫੁਟੀ, ਔਹ ਪੂਰਬ ਵਿਚ ਸੁਹਣੇ ਦਿਨ ਦੀਆਂ ਪਹਿਲੀਆਂ ਕਿਰਨਾਂ ਲਿਸ਼ਕੀਆਂ, ਜਿਹੜੀਆਂ ਭੱਜੀ ਜਾਂਦੀ ਰਾਤ ਦੀ ਕਾਲੀ ਝੋਲੀ ਚੋਂ ਡੁਲ੍ਹ ਪਈਆਂ। ਨੀਲੇ ਆਕਾਸ਼ ਵਿਚ ਪ੍ਰਭਾਤ ਦਾ ਤਾਰਾ ਪੀਲਾ ਪੈ ਗਿਆ। ਜਿਉਂ ਜਿਉਂ ਗੁਲਾਬੀ ਰਿਸ਼ਮਾਂ ਦਾ ਤੇਜ ਵਧਦਾ ਗਿਆ। ਦੁਰਾਡੀਆਂ ਪਹਾੜੀਆਂ ਨੇ, ਦੁਨੀਆ ਦੇ ਉੱਠਣ ਤੋਂ ਪਹਿਲੋਂ, ਵੱਡੇ ਸੂਰਜ ਨੂੰ ਵੇਖਿਆ ਤੇ ਕਿਰਮਚੀ ਮੁਕਟ ਪਹਿਨਿਆ, ਇਕ ਇਕ ਕਰ ਕੇ ਫੁੱਲਾਂ ਨੇ ਸਵੇਰ ਦੇ ਨਿੱਘੇ ਸਾਹ ਹੇਠ ਆਪਣੀਆਂ ਕੋਮਲ ਕਲੀਆਂ ਖੋਲ੍ਹੀਆਂ। ਝਮ ਝਮ ਕਰਦੇ ਘਾਹ ਉਤੇ ਪ੍ਰਿਯ ਚਾਨਣ ਦੇ ਤਿੱਖੇ ਪੈਰ ਫਿਰ ਗਏ, ਤੇ ਰਾਤ ਦੇ ਹੰਝੂਆਂ ਨੂੰ ਪ੍ਰਸੰਨ ਮੋਤੀਆਂ ਵਿਚ ਵਟਾ ਗਏ . ਧਰਤੀ ਨੂੰ ਨੂਰ ਨਾਲ ਸਜਾ ਕੇ,

੧੪੫