ਪੰਨਾ:ਏਸ਼ੀਆ ਦਾ ਚਾਨਣ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਤੇ ਕੰਵਰ ਸਿਧਾਰਥ ਦੇ ਪਲੰਘ ਉਤੇ ਉਦਾਸ ਬੈਠੀ.ਯਸ਼ੋਧਰਾਂ ਦੇ ਸੋਗੀ ਦਿਲ ਵਿਚੋ ਅਚਾਨਕ ਆਸ ਉਠੀ, ਕਿ ਪ੍ਰੇਮ ਐਵੇਂ ਨਹੀਂ ਜਾਂਦਾ, ਨਾ ਏਡਾ ਵਡਾ ਗ਼ਮ ਖ਼ੁਸ਼ੀ ਵਿਚ ਬਦਲਣੋ ਰਹਿ ਸਕਦਾ ਹੈ। ਸੰਸਾਰ ਏਡਾ ਪ੍ਰਸੰਨ ਸੀ - ਭਾਵੇਂ ਜਾਣਦਾ ਨਹੀਂ ਸੀ ਕਿਉਂ? ਕਿ ਉਜੜੇ ਥਲਾਂ ਉਤੇ ਖ਼ੁਸ਼ੀ ਦੇ ਗੀਤ ਫਿਰ ਗਏ, ਪੌਣ ਦੇ ਦੇਵਾਂ ਨੇ ਆਖਿਆ: "ਢੂੰਡ ਮੁੱਕ ਗਈ।"ਤੇ ਪ੍ਰੋਹਤ ਗਲੀਆਂ ਵਿਚ ਲੋਕਾਂ ਨਾਲ ਹੈਰਾਨ ਖਲੋਤੇ ਅਕਾਸ਼ ਦਾ ਸੁਨਹਿਰੀ ਹੜ੍ਹ ਵੇਖ ਕੇ ਆਂਹਦੇ ਸਨ:"ਕੋਈ ਮਹਾਂ ਘਟਨਾ ਹੋ ਗਈ ਹੈ।"ਓਸ ਦਿਨ ਜੰਗਲ ਵਿਚ ਪਸ਼ੂਆਂ ਵਿਚਾਲੇ ਇਕ ਮਿਤ੍ਰਤਾ ਪੈਦਾ ਹੋ ਗਈ: ਹਿਰਨ ਸ਼ੇਰਨੀ ਦੇ ਲਾਗੇ ਨਿ-ਡਰ ਚਰਦਾ ਸੀ ਚੀਤੇ ਗਊਆਂ ਨਾਲ ਪਾਣੀ ਪੀਂਦੇ ਸਨ, ਉਕਾਬ ਦੇ ਆਲ੍ਹਣੇ ਹੇਠਾਂ ਸਹੇ ਦੌੜਦੇ ਸਨ,ਸਾਡੇ ਭਗਵਾਨ ਦੀ ਆਤਮਾ ਦਾ ਅਸਰ ਪਸ਼ੂ ਪੰਛੀ ਮਨੁਖ ਉਤੇ ਏਸ ਤਰ੍ਹਾਂ ਪਿਆ ਸੀ, ਜਦੋਂ ਉਹ ਬੋਧੀ ਬ੍ਰਿਛ ਦੇ ਹੇਠਾਂ ਵਿਚਾਰ ਰਹੇ ਸਨ, ਸਾਰਿਆਂ ਲਈ ਸਾਂਝੇ ਗਿਆਨ ਦੇ ਜਲਾਲ ਨਾਲ ਤੇ ਦਿਨ ਦੇ ਚਾਨਣ ਨਾਲੋਂ ਵੀ ਵਡੇਰੇ ਚਾਨਣ ਨਾਲ ਜਗ ਮਗ ਕਰ ਰਹੇ ਸਨ।

ਹੁਣ ਉਹ ਉਠੇ, ਨੂਰੋ-ਨੂਰ, ਬੜੇ ਪ੍ਰਸੰਨ ਤੇ ਤਕੜੇ, ਬ੍ਰਿਛਾਂ ਹੇਠਾਂ, ਤੇ ਉਚੀ ਆਵਾਜ਼ ਵਿਚ ਸਾਰਿਆਂ ਸਮਿਆਂ ਤੇ ਦੁਨੀਆਂ ਨੂੰ ਸੁਣਾਨ ਲਈ

੧੪੭