ਪੰਨਾ:ਏਸ਼ੀਆ ਦਾ ਚਾਨਣ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨਾਂ ਆਖਿਆ:
"ਜ਼ਿੰਦਗੀ ਦੇ ਅਨੇਕਾਂ ਘਰਾਂ ਨੇ ਮੈਨੂੰ ਕੈਦ ਰਖਿਆ,
ਮੈਂ ਸਦਾ ਓਸੇ ਨੂੰ ਢੂੰਡਦਰਿਹਾ
ਜਿਸ ਇਹ ਸੁਰਤੀਆਂ ਦਾ ਸੋਗੀ ਬੰਦੀ-ਖਾਨਾ ਸਾਜਿਆ,
ਮੇਰੀ ਅਮੁੱਕ ਘਾਲ ਪੀੜਾਂ ਨਾਲ ਭਰਪੂਰ ਸੀ।

ਪਰ ਹੁਣ,
ਤੈਨੂੰ ਏਸ ਬੰਦੀ-ਖ਼ਾਨੇ ਦੇ ਬਣਾਨ ਵਾਲੇ ਨੂੰ।
ਓ ਮਾਇਆ,ਮੈਂ ਜਾਣ ਲਿਆ ਹੈ।
ਫੇਰ ਤੂੰ ਕਦੇ ਇਹ ਦੁਖਦਾਈ ਕੰਧਾਂ ਨਹੀਂ ਉਸਾਰ ਸਕੇਂਗਾ।
ਨਾ ਧੋਖਿਆਂ ਦੀ ਛਤ ਉਪਰ ਪਾ ਸਕੇਂਗਾ।
ਟੁਟ ਗਿਆ ਤੇਰਾ ਘਰ,ਤੇ ਕੁੜਕ ਗਿਆ ਇਹਦਾ ਸ਼ਤੀਰ।
ਮਾਇਆ ਨੇ ਜਿਹੜਾ ਬਣਾਇਆ ਸੀ।
ਸੁਤੰਤਰ ਮੈਂ ਏਥੋਂ ਨਿਕਲਦਾ ਹਾਂ-ਮੁਕਤੀ ਨੂੰ ਪ੍ਰਾਪਤ ਕਰਨ ਲਈ!"

੧੪੮