ਪੰਨਾ:ਏਸ਼ੀਆ ਦਾ ਚਾਨਣ.pdf/176

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਦੇ ਖ਼ਬਰ ਨਾ ਆਈ, ਕਿ ਉਹ ਕਿਹੜੀਆਂ ਧਰਤੀਆਂ ਉਤੇ ਭੌਦਾ, ਭੁੱਲ ਗਿਆ, ਵਟ ਗਿਆ, ਮਰ ਗਿਆ ਸੀ ਜਾਂ ਜਿਊਂਦਾ । | ਪਰ ਇਕ ਦਿਨ ਬਸੰਤ ਦੀ ਰੁੱਤੇ, ਜਦੋਂ ਅੰਬ-ਬਿਛਾਂ ਉਤੇ ਚਿੱਟਾ ਬੁਰ ਲਿਸ਼ਕਦਾ ਹੈ, ਤੇ ਸਾਰੀ ਧਰਤੀ ਬਹਾਰ ਦੀ ਪੁਸ਼ਾਕੇ ਲਾਂਦੀ ਹੈ, ਸ਼ਹਿਜ਼ਾਦੀ ਓਸ ਚਮਕਦੀ ਬਾਗ ਦੀ ਉਤੇ ਬੈਠੀ ਸੀ; ਜਿਦਾ ਤੁਰਦਾ ਸ਼ੀਸ਼ਾ, ਕੰਵਲ ਕਟੋਰਿਆਂ ਨਾਲ ਸਜਿਆ ਹੋਇਆ, ਕਦੇ ਪਹਿਲੀਆਂ ਵਿਚ, ਜੁੜੇ ਬੁਲਾਂ ਤੇ ਘਟਦੇ ਹਥਾਂ ਦਾ ਅਕਸ ਖਾਂਦਾ ਸੀ । .. ਅੱਖਾਂ ਦੇ ਛੱਪਰ ਅੱਥਰੂਆਂ ਨਾਲ ਪੀਲੇ, ਕੋਮਲ ਗਲਾਂ ਬੇਰੰਗ ਤੇ ਲਿਸੀਆਂ, ਉਹਦੇ ਬੁਲਾਂ ਦੀਆਂ ਮਿੱਠੀਆਂ ਲਕੀਰਾਂ ਸ਼ੋਕ ਨਾਲ ਖਿੱਚੀਆਂ ਸਨ । ਉਹਦੇ ਕੇਸਾਂ ਦੀ ਝੰਮ ਕਰਦੀ ਸ਼ਾਨ ਲੁਕੀ ਹੋਈ ਸੀ - ਵਿਧਵਾ ਦੀ ਨਿਆਈਂ ਜੂੜੇ ਵਿਚ ਵਲੇਟੇ ਸਨ - ਕੋਈ ਰਹਿਣਾ ਨਹੀਂ ਸੀ, ਨਾ ਸਾੜੀ ਦੀ ਕੰਨੀ ਹੀਰੇ ਨਾਲ ਸਾਂਭੀ ਸੀ, ਇਕ ਮੋਟਾ ਚਿੱਟਾ ਮਾਤਮੀ ਪੱਲਾ ਸਹਣੀ ਛਾਤੀ ਨੂੰ ਕੱਜ ਰਿਹਾ ਸੀ । ਉਹ ਨਿਕੇ ਸੁਹਣੇ ਪੈਰ ਹੌਲੇ ਤੇ ਦੁਖੀ ਉਠ ਰਹੇ ਸਨ, ਜਿਹੜੇ ਕਦੇ ਕੰਵਰ ਦੇ ਪ੍ਰਯ ਬੋਲ ਉਤੇ : ਹਰਨੀ ਵਾਂਗ ਨੱਚਦੇ ਦੇ ਗੁਲਾਬ-ਪੰਖੜ ਵਾਂਗ ਟਿਕਦੇ ਸਨ । ਉਹਦੇ ਨੈਣ, ਉਹ ਪ੍ਰੇਮ ਦੇ ਦੀਪਕ - ਜਿਹੜੇ ਡੂੰਘੇ ਹਨੇਰੇ ਚੋਂ ਸੂਰਜ ਵਾਂਗ ਚਮਕਦੇ . ਤੇ ਰਾਤ ਦੇ ਅਮਨ ਨੂੰ ਦਿਨ ਦੇ ਚਾਨਣ ਨਾਲ ਰੁਸ਼ਨਾਂਦੇ ਸਨ - . ਅਜ ਬੇ-ਲਿਸ਼ਕ ਤੇ ਬੇ-ਮਨੋਰਥ ਤਕ ਰਹੇ ਸਨ, ਜੋ ੧੫ Digitized by Panjab Digital Library / www.panjabdigilib.org