ਇਹਨਾਂ ਸਭਨਾਂ ਨੂੰ ਫਿੱਕਿਆਂ ਖਾਣ ਵਾਲੀ ਪ੍ਰਿਯ ਖ਼ਬਰ!
ਕਿ ਉਹਨਾਂ ਵੇਖਿਆ ਹੈ, ਤੁਹਾਡਾ ਸ੍ਵਾਮੀ, ਸਾਡਾ ਭਗਵਾਨ,
ਸਾਰੀ ਧਰਤੀ ਦੀ ਆਸ-ਸਿਧਾਰਥ!
ਉਹਨਾਂ ਨੇ ਸਨਮੁਖ ਉਹਨਾਂ ਨੂੰ ਵੇਖਿਆ ਹੈ,
ਗਡੇ ਨਿਵਾਏ ਤੇ ਮਸਤਕ ਨਾਲ ਪੂਜਿਆ ਹੈ।
ਜੋ ਸਿਆਣਿਆਂ ਆਖਿਆ ਸੀ, ਓਹੀ ਉਹ ਬਣ ਗਏ ਹਨ
ਸਿਆਣਿਆਂ ਦੇ ਗੁਰੂ, ਜਗਤ ਦੇ ਪੂਜਯ, ਪਵਿੱਤ੍ਰ ਜਲਾਲਾਂ ਭਰੇ
ਉਹ ਬੁਧ ਜਿਹੜਾ ਆਕਾਸ਼ ਜੇਡੇ ਵਿਸ਼ਾਲ ਤਰਸ
ਤੇ ਮਿੱਠੇ ਬਚਨਾਂ ਨਾਲ ਲੋਕਾਂ ਦੇ ਬੰਧਨ ਤੋੜਦਾ ਹੈ;
ਤੇ ਉਹ ਆਂਹਦੇ ਹਨ ਕਿ ਭਗਵਾਨ ਵਤਨੀ ਮੋੜਾ ਪਾ ਰਹੇ ਹਨ।"
ਉਹਦੀਆਂ ਨਾੜਾਂ ਵਿਚ ਪ੍ਰਸੰਨ ਲਹੂ ਟੱਪਿਆ,
ਜਿਵੇਂ ਗੰਗਾ ਚੜ੍ਹਦੀ ਹੈ ਜਦੋਂ ਉਹਦੇ ਪਹਾੜੀ ਸੋਮੇ ਤੋਂ
ਪਹਿਲੀਆਂ ਬਰਫ਼ਾਂ ਪੰਘਰਦੀਆਂ ਹਨ।
ਯਸ਼ੋਧਰਾਂ ਉਠ ਖੜੋਤੀ, ਤਲੀ ਨਾਲ ਤਲੀ ਵੱਜੀ,
ਹਾਸਾ ਛਣਕਿਆ, ਅੱਖਾਂ ਭਰ ਆਈਆਂ,
ਝਿੰਮਣੀਆਂ ਤੇ ਮੋਤੀ ਪਲਮ ਪਏ।
"ਓਹ! ਛੇਤੀ ਸੱਦੋ!"ਉਸ ਭਰ ਕੇ ਆਖਿਆ,
"ਇਹਨਾਂ ਸੁਦਾਗਰਾਂ ਨੂੰ ਮੇਰੇ ਗ੍ਰਹਿ ਲਿਆਓ,
ਮੇਰੇ ਕੰਨ ਸੁਕੇ ਸੰਘਿਆਂ ਵਾਂਗ ਸਭਾਗੀ ਖ਼ਬਰ ਲਈ ਪਿਆਸੇ ਹਨ।
ਜਾਹ, ਉਹਨਾਂ ਨੂੰ ਅੰਦਰ ਲਿਆ,- ਪਰ ਆਖੀਂ,
ਜੇ ਉਹਨਾਂ ਦੀ ਕਹਿਣੀ ਸੱਚੀ ਹੋਈ,
ਐਉਂ ਸੋਨੇ ਤੇ ਮੋਤੀਆਂ ਨਾਲ ਝੋਲੀਆਂ ਭਰ ਦਿਆਂਗੀ
ਕਿ ਰਾਜੇ ਉਹਨਾਂ ਦੀ ਈਰਖਾ ਕਰਨਗੇ;
ਤੁਸੀ ਵੀ ਆਵੋ, ਮੇਰੀਓ ਕੁੜੀਓ, ਤੁਸੀ ਵੀ ਲੈਣਾ
੧੫੨