ਪੰਨਾ:ਏਸ਼ੀਆ ਦਾ ਚਾਨਣ.pdf/179

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਮੇਰੇ ਸ਼ੁਕਰ ਭਰੇ ਦਿਲ ਨੂੰ ਦਾਤਾਂ ਵਿਚ ਡੁਲੵਣ ਦਾ
ਅਵਸਰ ਮਿਲਿਆ?"

ਉਹ ਸੁੁਦਾਗਰ ਸੁਖ-ਮੰਦਰ ਵਿਚ ਗਏ,
ਉਹਦੇ ਸੁਨਹਿਰੀ ਰਾਹਾਂ ਉਤੇ ਹੌਲੇ ਹੌਲੇ ਕਦਮ ਚੁਕਦੇ,
ਬਾਂਦੀਆਂ ਮੂੰਹ ਚੁਕ ਚੁਕ ਉਹਨਾਂ ਵਲ ਤਕਦੀਆਂ,
ਤੇ ਉਹ ਚਮਨ ਦੀ ਸਜ ਧਜ ਨਾਲ ਚਕ੍ਰਿਤ ਹੁੰਦੇ।
ਤੇ ਜਦੋਂ ਉਹ*ਪਰਦੇ ਦੀ ਝਾਲਰ ਕੋਲ ਪੁੱਜੇ,
ਤਾਂ ਪਿਛੋਂ ਇਕ ਤਾਂਘਦੀ ਕੋਮਲ ਆਵਾਜ਼ ਨੇ
ਥਰਕਦੀ ਲਯ ਨਾਲ ਉਹਨਾਂ ਦੇ ਦਿਲ ਭਰਪੂਰ ਕਰ ਦਿਤੇ:
"ਤੁਸੀ ਦੂਰ ਦੇਸਾਂ ਤੋਂ ਆਏ ਹੋ,ਚੰਗੇ ਸੀ੍ ਮਾਨ ਜੀਓ।
ਤੇ ਤੁਸਾਂ ਮੇਰੇ ਸਵਾਮੀ ਨੂੰ ਵੇਖਿਆ ਹੈ—
ਹਾਂ ਪੂਜਿਆ ਹੈ — ਕਿਉਂਕਿ ਉਹ ਹੁਣ ਬੁਧ ਬਣ ਗਏ ਹਨ,
ਜਗਤ ਦੇ ਪੂਜਯ, ਪਵਿੱਤਰ ਤੇ ਬੰਦੀ-ਛੋੜ
ਤੁਸੀਂ ਆਂਹਦੇ ਹੋ ਉਹ ਆ ਰਹੇ ਸਨ।
ਫੇਰ ਆਖੋ! ਜੇ ਇਹ ਸਚ ਹੈ,
ਤੁਸੀ ਮੇਰੇ ਗ੍ਰਹਿ ਦੇ ਮਿੱਤਰ ਹੋ,ਪਿਆਰੇ ਹੋ,
ਤੁਹਾਨੂੰ ਜੀਓ ਆਇਆਂ ਨੂੰ ਆਖਦੀ ਹਾਂ!"

ਤਦ ਤਿ੍ਪੁਸ਼ ਨੇ ਉੱਤਰ ਦਿਤਾ:"ਅਸਾਂ ਵੇਖਿਆ ਹੈ
ਸ਼ਹਿਜ਼ਾਦੀ,ਉਹ ਪੂਜਯ ਸਵਾਮੀ!ਉਸਦੇ ਚਰਨਾਂ ਤੇ
ਸੀਸ ਰਖ ਆਏ ਹਾਂ,ਉਹ ਜਿਹੜਾ ਕੰਵਰ ਗੁਆਚਾ ਸੀ
ਅਜ ਰਾਜਿਆਂ ਦਾ ਰਾਜਾ ਬਣ ਕੇ ਲੱਭਿਆ ਹੈ।
________________________________________________
*ਪਤੀ-ਵਿਛੁੰਨੀ ਪਤਨੀ ਵਸ ਕਰਕੇ ਮਰਦਾਂ ਦੇ ਸਾਹਮਣੇ ਨਹੀਂ
ਸੀ ਹੁੰਦੀ,ਭਾਵੇਂ ਪਰਦੇ ਦਾ ਰਵਾਜ ਉਦੋਂ ਭਾਰਤ ਵਿਚ ਨਹੀਂ ਸੀ।

੧੫੩