ਪੰਨਾ:ਏਸ਼ੀਆ ਦਾ ਚਾਨਣ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਜ਼੍ਹਬ ਨਹੀਂ ਸੀ। ਉਹ ਮਜ਼੍ਹਬਾਂ ਦੇ ਬੰਧਨਾਂ ਨੂੰ ਤੋੜ ਤੇ ਸੰਸਾਰ-ਸੰਗ੍ਹ ਪੈਦਾ ਕਰਨਾ ਚਾਹੁੰਦੇ ਸਨ। ਬੁਧ ਮਤ ਅਸਲ ਵਿਚ ਕੋਈ ਮਜ਼੍ਹਬ ਨਹੀਂ, ਇਹ ਇਕ ਸੰਗ (Brother-hood) ਹੈ। ਪ੍ਰੋਹਤਾਂ ਨੇ ਇਸ ਨੂੰ ਵੀ ਸਮੇਂ ਨਾਲ ਮਜ਼੍ਹਬ ਬਣਾ ਦਿੱਤਾ ਹੈ। ਹਿੰਦੁਸਤਾਨ ਵਿਚੋਂ ਬਧ ਮਤ ਏਸ ਲਈ ਨਹੀਂ ਕਢਿਆ ਗਿਆ ਕਿ ਇਸ ਵਿਚ ਈਸ਼ਵਰ ਦਾ ਭਰੋਸਾ ਨਹੀਂ, ਜਿਹੜਾ ਦੂਸ਼ਨ ਕਿ ਬੜੀ, ਬੇ-ਸਮਝੀ ਨਾਲ ਇਸ ਉਤੇ ਲਾਇਆ ਜਾਂਦਾ ਹੈ, ਕਿਉਂਕਿ ਜਿਹੜਾ ਈਸ਼ਵਰੀ ਵਿਸ਼ਵਾਸ ਬੁਧ ਮਤ ਵਿਚ ਹੈ, ਉਹ ਹਰੇਕ ਆਸਤਕ ਮਤ ਦੇ ਭਰੋਸੇ ਦੇ ਸਿਖਰ ਹੈ। ਸਿਰਫ਼ ਏਸ ਲਈ ਬਧ ਮਤ ਦੀਆਂ ਜੜ੍ਹਾਂ ਉਸਦੀ ਜਨਮ-ਭੂਮੀ ਵਿਚ ਪੱਕੀਆਂ ਨਹੀਂ ਲਗ ਸਕੀਆਂ, ਕਿ ਇਹ ਮਤ ਸਰਬ-ਸਾਧਾਰਨ ਦਾ ਹੈ, ਇਸ ਵਿਚ ਸਮਾਨਤਾ ਪਹਿਲਾ ਨੇਮ ਹੈ, ਪਰ ਬ੍ਰਹਿਮਣ ਮਤ ਵਿਚ ਊਚ-ਨੀਚਤਾ, ਵਰਨ ਆਸ਼ਰਮ ਜ਼ਿੰਦਗੀ ਦੀ ਨੀਂਹ ਸਮਝੇ ਗਏ ਹਨ। ਜ਼ਾਤ ਪਾਤ ਦੇ ਵਿਸ਼ਵਾਸੀ ਬ੍ਰਹਿਮਣਾ ਵਿਚ ਇਹ ਭਾਈਚਾਰਕ ਫ਼ਲਸਫ਼ਾ ਪ੍ਰਫੁੱਲਤ ਨਹੀਂ ਸੀ ਹੋ ਸਕਦਾ। ਬੁਧ ਮਤ ਲੋਕ-ਪ੍ਰਵਾਨ, ਹੈ, ਪਰ ਬ੍ਰਹਿਮਣ ਮਤ ਲੋਕਾਂ ਦੀਆਂ ਕਈ ਵੰਡੀਆਂ ਪਾਂਦਾ ਹੈ।
ਬੁਧ ਮਤ ਦੇ ਲੋਕ-ਪ੍ਰਵਾਨ ਹੋਣ ਦਾ ਵੱਡਾ ਸਬੂਤ ਇਹ ਹੈ ਕਿ ਅਜ ਕਿਸੇ ਥਾਂ ਵੀ ਬੋਧੀ ਗੁਲਾਮ ਨਹੀਂ ਹਨ। ਪਿੱਛੇ ਹਨ ਜਾਂ ਅਗੇ, ਪਰ ਕਿਸੇ ਦੇ ਅਧੀਨ ਨਹੀਂ ਹਨ। ਸਾਡੇ ਵੰਡੀਆਂ-ਪਾਣੇ ਫ਼ਲਸਫ਼ੇ ਦੇ ਹਾਨੀਕਾਰਕ ਹੋਣ ਦਾ ਵੱਡਾ ਸਬੂਤ ਇਹ ਹੈ ਕਿ ਅਸੀਂ ਸਦੀਆਂ ਤੋਂ ਗੁਲਾਮ ਚਲੇ ਆ ਰਹੇ ਹਾਂ। ਭਾਰਤ ਵਰਗੀ ਅਮੀਰ ਧਰਤੀ ਦੇ ਮਾਲਕ ਹੁੰਦਿਆਂ ਹੋਇਆਂ ਵੀ ਅਸੀਂ ਦਾਸ ਹਾਂ। ਜੋ ਇਸ ਫ਼ਲਸਫ਼ੇ ਦੀ ਥਾਂ ਬੁਧ ਮਤ ਕਾਇਮ ਰਹਿੰਦਾ ਤਾਂ ਅੱਧੀ ਦੁਨੀਆ ਅਜ ਭਾਰਤ ਦੀ ਅਗਵਾਈ ਵਿਚ ਤਰਦੀ ਹੁੰਦੀ।

ਖ਼ੁਦਮੁਖ਼ਤਾਰੀ ਦਾ ਰਾਜ਼ ਸ਼ਖ਼ਸੀ ਸੁਤੰਤ੍ਰਤਾ ਹੈ। ਜਿਹੜਾ ਮਤ