ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਲਗੂ ਦੇ ਕੰਢੇ,ਬੋਧੀ ਬਿ੍ਛ ਦੇ ਹੇਠਾਂ
ਦੁਨੀਆ ਦੀ ਮੁਕਤੀ ਦਾ ਗਿਆਨ ਮਿਲਿਆ ਹੈ,
ਉਸਨੂੰ,ਸਾਰਿਆਂ ਦੇ ਮਿੱਤਰ ਨੂੰ,ਸ਼ਹਿਜ਼ਾਦੇ ਨੂੰ —
ਬਹੁਤੇ ਤੁਹਾਡੇ ਨੂੰ,ਹੇ ਉਚੀ ਸ਼ਹਿਜ਼ਾਦੀ। ਜਿਸਦੇ ਅੱਥਰੂਆਂ ਤੋਂ
ਮਨੁੱਖਾਂ ਨੂੰ ਉਸ ਸ਼ਬਦ ਦਾ ਸੁਖ ਮਿਲਿਆ ਹੈ,
ਜਿਹੜਾ ਭਗਵਾਨ ਬੋਲ ਰਹੇ ਹਨ!
ਉਹ ਰਾਜ਼ੀ ਹਨ,ਸਭ ਰੋਗਾਂ ਤੋਂ ਉਤੇ
ਚੜ੍ਹਦੀ ਸਚਿਆਈ ਨਾਲ, ਸੁਨਹਿਰੀ ਤੇ ਸਵਛ ਲਿਸ਼ਕਦਾ ਹੈ।

ਤੇ ਨਾਲੇ ਉਹ ਸ਼ਹਿਰੋ ਸ਼ਹਿਰ ਆਉਂਦੇ
ਸੁਖ ਸ਼ਾਂਤੀ ਦੇ ਰਸਤੇ ਲੋਕਾਂ ਨੂੰ ਦਰਸਾਂਦੇ ਹਨ;
ਲੋਕਾਂ ਦੇ ਦਿਲ ਉਹਨਾਂ ਦੇ ਕਦਮਾਂ ਨਾਲ ਐਉਂ ਤੁਰਦੇ ਹਨ,
ਜਿਵੇਂ ਪੱਤੇ ਪੌਣ ਮਗਰ,ਜਾਂ ਭੇਡਾਂ ਚਰਵਾਹੇ ਪਿਛੇ,
ਅਸਾਂ ਆਪ,ਸਾਵੇ ਸ਼੍ਰੀਨਿਕਾ ਬੇਲਿਆਂ ਵਿਚ,
ਉਹਨਾਂ ਦੇ ਅਦਭੁਤ ਬੋਲਾਂ ਨੂੰ ਸੁਣਿਆ ਤੇ ਪੂਜਿਆ ਹੈ;
ਉਹ ਬਰਸਾਤ ਉਤਰਨ ਤੋਂ ਪਹਿਲਾਂ ਏਥੇ ਪੂਜਣਗੇ।"

ਉਸ ਏਉਂ ਆਖਿਆ ਤੇ ਯਸ਼ੋਧਰਾਂ ਖੁਸ਼ੀ ਵਿਚ
ਨਾ ਮਿਉਂਦੀ ਨੇ ਉੱਤਰ ਦਿੱਤਾ:"ਤੁਸੀ ਸਦਾ ਸੁਖੀ ਵਸੋ,
ਚੰਗੇ ਮਿੱਤਰੋ,ਜਿਹੜੇ ਇਹ ਚੰਗੀ ਖ਼ਬਰ ਲਿਆਏ ਹੋ,
ਪਰ ਏਸ ਮਹਾਨ ਹੋਣੀ ਬਾਬਤ ਤੁਹਾਨੂੰ ਕੁਝ ਪਤਾ ਹੋਵੇ?"

ਤਦ ਭਾਲੁਕ ਨੇ ਦਸਿਆ
ਜੋ ਉਸ ਨੇ ਵਾਦੀਆਂ ਦੇ ਲੋਕਾਂ ਤੋਂ ਸੁਣਿਆ ਸੀ,
ਉਸ ਨਿਰਨੇ ਦੀ ਭਿਆਨਕ ਰਾਤ ਬਾਬਤ,
ਜਦੋਂ ਪੌਣ ਨਰਕੀ ਪਰਛਾਵਿਆਂ ਨਾਲ ਹਨੇਰੀ ਹੋ ਗਈ

੧੫੩