ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਧਰਤੀ ਕੰਬੀ ਤੇ ਨਦੀਆਂ ਮਾਰਾ ਦੇ ਕ੍ਰੋਧ ਨਾਲ ਹੜ੍ਹ ਆਈਆਂ
ਸਨ।
ਤੇ ਕੀਕਰ ਉਹ ਸ਼ਾਨਾ ਭਰੀ ਪਹੁ ਫੁੱਟੀ ਸੀ,
ਜਿਸਦਾ ਹਿਰਦਾ ਮਨੁੱਖ ਲਈ ਚੜ੍ਹਦੀਆਂ ਆਸਾਂ ਨਾਲ ਲਾਲ:
ਤੇ ਕੀਕਰ ਭਗਵਾਨ ਆਪਣੇ ਬ੍ਰਿਛ ਹੇਠਾਂ ਪ੍ਰਸੰਨ ਵੇਖੇ ਗਏ ਸਨ | ਪਰ ਕਈ ਪਰ ਕਈ‌ ਦਿਹਾੜੇ ਏਸ ਮੁਕਤੀ ਦਾ ਬੋਝ -
ਸ਼ੰਕੇ ਦੀਆਂ ਹਨੇਰੀਆਂ ਤੋਂ ਅਛੋਹ, ਮੁਕਤ ਹੋ ਕੇ
ਸਚਿਆਈ ਦੇ ਕੰਢੇ ਉਤੇ ਬੇ-ਖ਼ਤਰ ਖਲੋ ਸਕਣਾ -
ਉਹਨਾਂ ਦੇ ਦਿਲ ਉਤੇ ਇਕ ਸੁਨਹਿਰੀ ਸਿਲ ਵਾਂਗ ਪਿਆ ਰਿਹਾ;
ਕਿਉਂਕਿ ਕੀਕਰ ਉਹ ਮਨੁੱਖ - ਬੁਧ ਨੇ ਸੋਚਿਆਂ -
ਜਿਹੜੇ ਆਪਣੇ ਪਾਪਾਂ ਨੂੰ ਪਿਆਰਦੇ ਤੇ ਭੁਲੇਖਿਆਂ ਨੂੰ ਚੰਬੜਦੇ ਹਨ,
ਤੇ ਹਜ਼ਾਰਾਂ ਸੋਮਿਆਂ ਤੋਂ ਅਉਗਣਾਂ ਦਾ ਪਾਣੀ ਪੀਂਦੇ ਹਨ,
ਤੇ ਖ਼ਾਹਿਸ਼ਾਂ ਦੇ ਫੰਦੇ ਨੂੰ ਵੇਖਣ ਲਈ
ਨਾ ਜਿਨ੍ਹਾਂ ਕੋਲ ਮਨ, ਨਾ ਤੋੜਨ ਲਈ ਬਲ ਹੁੰਦਾ ਹੈ,
ਕੀਕਰ ਅਜਿਹੇ ਮਨੁੱਖ ਬਾਰਾਂ ਨਿਦਾਨਾਂ ਨੂੰ ਕਬੂਲਣਗੇ,
ਤੇ ਉਸ ਕਾਨੂੰਨ ਨੂੰ ਜਿਹੜਾ ਸਭ ਨੂੰ ਸੁਤੰਤਰ ਕਰਦਾ ਹੈ,
ਪਰ ਜਿਸਦੀ ਵਰਤੋਂ ਓਪਰੀ ਭਾਸਦੀ ਹੈ,
ਜੀਕਰ ਪਿੰਜਰੇ ਪਿਆ ਪੰਛੀ ਖੁੱਲ੍ਹੀ ਤਾਕੀ ਤੋਂ ਝੱਕਦਾ ਹੈ?

ਏਸ ਤਰਾਂ ਇਹ ਲਾਭ-ਭਰੀ ਜਿੱਤ ਸਾਡੇ ਲਈ ਗੁਆਚ ਜਾਣੀਸੀ
ਜੇ ਏਸ ਬੇ-ਪਨਾਹ,ਧਰਤੀ ਉਤੋਂ, ਬੁਧ
ਮਾਰਗ ਲਭ ਕੇ ਵੀ, ਨਾਸ਼ਵਾਨ ਪੈਰਾਂ ਲਈ ਅਤਿ ਔਖਾ ਜਾਣਕੇ
ਲੰਘ ਜਾਂਦੇ ਤੇ ਕੋਈ ਹੋਰ ਉਹਨਾਂ ਦੇ ਕਦਮਾਂ ਉਤੇ ਨਾ ਤੁਰਦਾ।
ਪਰ ਸਾਡੇ ਭਗਵਾਨ ਦਾ ਤਰਸ ਸੋਚਾਂ ਕਰਦਾ ਰਿਹਾ;

੧੫੫