ਪੰਨਾ:ਏਸ਼ੀਆ ਦਾ ਚਾਨਣ.pdf/182

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤੇ ਉਸ ਘੜੀ ਜਿਵੇਂ ਧਰਤੀ ਦੇ ਹਿਰਦੇ ਵਿਚੋਂ .. ਇਕ ਜਨਮ-ਪੀੜਾ ਦੀ ਚੀਕ ਵਰਗੀ ਆਵਾਜ਼ ਉੱਠੀ : ਮੇਰੇ ਤੇ ਲੋਕਾਂ ਲਈ ਕੋਈ ਆਸ ਨਹੀਂ ਰਹੀਂ.. ਫੇਰ ਪਲ ਮਗਰੋਂ ਪੱਛਮੀ ਪੌਣ ਵਿਚੋਂ ਤਰਲੇ ਲੈਂਦੀ ਆਸ ਸਰਕੀ: ਹੇ ਭਗਵਾਨ, ਆਪਣਾ ਕਾਨੂੰਨ ਪ੍ਰਗਟ ਕਰ ! ਇਹ ਸੁਣ ਕੇ ਬੁਧ ਨੇ ਚੁਤਰਫੀ ਤੱਕਿਆ, .. ਵੇਖਿਆ ਕਿ ਕਿਸ ਨੂੰ ਸੁਣਨਾ ਤੇ ਕਿਸੇ ਨੂੰ ਉਡੀਕਣਾ ਚਾਹੀਦਾ ਸੀ, ਜੇਕਰ ਤੀਖਨ ਸੂਰਜ ਕੰਵਲ-ਝੀਲਾਂ ਨੂੰ ਸੁਨਹਿਰੀ ਕਰਦਾ ਜਾਂਚਦਾ ਹੈ ਕਿਹੜੀ ਕਲੀ ਉਹਦੀਆਂ ਕਿਰਨਾਂ ਲਈ ਖੁਲੇਗੀ; ਤੇ ਕਿਹੜੀ ਅਜੇ ਆਪਣੀ ਡਾਲ ਤੋਂ ਹੀ ਉੱਚੀ ਨਹੀਂ ਹੋਈ, ਤਦ ਭਗਵਾਨ ਮੁਸਕਰਾ ਕੇ ਬੋਲੇ: “ਚੰਗਾ ! ਮੈਂ ਸੁਣਾਂਦਾ ਹਾਂ ! ਜਿਹੜਾ ਚਾਹੇ ਸੁਣ ਕੇ ਕਾਨੂੰਨ ਸਿਖ ਲਵੇ ।” | ਇਸ ਉਪਰੰਤ, ਲੋਕ ਆਂਹਦੇ ਸਨ, ਉਹ ਪਹਾੜੀ ਇਲਾਕਾ ਲੰਘ ਕੇ . ਬਨਾਰਸ ਗਏ, ਜਿਥੇ ਉਹਨਾਂ ਪੰਜਾਂ ਨੂੰ ਉਪਦੇਸ਼ ਕੀਤਾ, ਦਸਿਆ ਕੀਕਰ ਜਨਮ ਮਰਨ ਕੱਟਿਆ ਜਾਂਦਾ ਹੈ, ਤੇ ਫਟ ਆਪਣੇ ਕਰਮਾਂ ਦੇ ਕੋਈ ਕਿਸਮਤ ਨਹੀਂ, ਨਾ ਕੋਈ ਨਰਕ ਛੂਟ ਉਸ ਦੇ ਜਿਹੜਾ ਮਨੁਖ ਆਪ ਬਣਾਂਦਾ ਹੈ, ਨਾ ਉਹਦੇ ਲਈ ਕੋਈ ਸੁਰਗ ਅਪਹੁੰਚ ਹੈ । ਜਿਸ ਨੇ ਆਪਣੀਆਂ ਕਾਮਨਾਆਂ ਨੂੰ ਕਾਬੂ ਕੀਤਾ ਹੈ । ਇਹ ਵਿਸਾਖ ਦਾ ਪੰਦਰਵਾਂ ਦਿਨ ਸੀ ਤੇ ਰਾਤ ਪੁੰਨਿਆਂ ਦੀ ਸੀ। ੧੫੬ Digitized by Panjab Digital Library | www.panjabdigilib.org