ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਕ ਰਾਣੇ ਤੁਰਤ ਗਏ; ਪਰ ਹੋਇਆ ਇਹ
ਕਿ ਜਿਸ ਘੜੀ ਉਹ ਬਾਂਸ ਬਾਗ਼ ਵਿਚ ਵੜੇ
ਤਦੋਂ ਬੁਧ ਆਪਣਾ ਮਾਰਗ ਸਿਖਾ ਰਹੇ ਸਨ;
ਤੇ ਸੁਣ ਕੇ ਹਰੇਕ ਬੋਲਣਾ ਭੁਲ ਗਿਆ,
ਰਾਜੇ ਤੇ ਸੋਗੀ ਸ਼ਹਿਜ਼ਾਦੀ ਦਾ ਚੇਤਾ ਵਿਸਰ ਗਿਆ;
ਮੋਹੇ ਨੈਣਾਂ ਨਾਲ ਸ੍ਵਾਮੀ ਨੂੰ ਤਕਦੇ ਰਹੇ;
ਮੋਹੇ ਹਿਰਦੇ ਨਾਲ ਵਾਕ ਸੁਣਦੇ ਰਹੇ,
ਦਰਦ ਭਰੇ, ਸਿਖਿਆ ਦੇਂਦੇ, ਪੂਰਨ, ਪਵਿੱਤਰ
ਚਾਨਣ ਪਾਂਦੇ ਵਾਕ, ਪੂਜਯ ਬੁਲ੍ਹਾਂ ਚੋਂ ਨਿਕਲ ਰਹੇ ਸਨ।
ਜੀਕਰ ਮਧ-ਮੱਖੀ, ਜਿਹੜੀ ਘਰ ਪਈ ਮੁੜਦੀ ਹੋਵੇ,
ਪਰ ਖਿੜਿਆ ਮੋਂਗਰਾ ਵੇਖ ਕੇ
ਪੌਣ ਉਤੇ ਉਹਦੀਆਂ ਮਧੂਰ ਲਪਟਾਂ ਸੁੰਘ ਕੇ,
ਭਾਵੇਂ ਸ਼ਹਿਤ ਨਾਲ ਲੱਦੀ, ਭਾਵੇਂ ਮੀਂਹ ਆਉਂਦਾ ਤੇ ਰਾਤ ਪੈਂਦੀ
ਹੋਵੇ,
ਜ਼ਰੂਰ ਮਿੱਠੇ ਖੇੜੇ ਉੱਤੇ ਬਹਿ ਜਾਂਦੀ ਤੇ ਅੰਮ੍ਰਿਤ-ਘੁਟ ਭਰਦੀ ਹੈ,
ਓਕਰ ਉਹ ਕਾਸਦ, ਇਕ ਵੀ ਤੇ ਦੂਜਾ ਵੀ, ਸਾਰੇ
ਬੁਧ ਦੇ ਵਾਕ ਸੁਣ ਕੇ ਆਪਣੀ ਕਾਹਲੀ ਦਾ ਮਨੋਰਥ ਭੁੱਲ ਗਏ।
ਤੇ ਨਿਸ਼ਚਿੰਤ ਭਗਵਾਨ ਦੇ ਸਰੋਤਿਆਂ ਵਿਚ ਸ਼ਾਮਲ ਹੋ ਗਏ।
ਉਡੀਕ ਉਡੀਕ ਰਾਜੇ ਨੇ ਉਦੈ ਨੂੰ ਘੱਲਿਆ;
ਸਭ ਤੋਂ ਵਡਾ ਰਾਣਾ, ਤੇ ਬੇ-ਚਾ਼ਗ ਵਫ਼ਾ ਵਾਲਾ,
ਨਾਲੇ ਚੰਗਿਆਂ ਦਿਨਾਂ ਵਿਚ ਸਿਧਾਰਥ ਦਾ ਖੇਡ-ਸਾਥੀ -
ਉਹ ਜਦੋਂ ਬਾਗ ਕੋਲ ਪਹੁੰਚਿਆ,
ਉਸ ਬ੍ਰਿਛ- ਰੂੰ ਦਾ ਪੰਭਾ ਖੋਹਿਆ,
ਤੇ ਉਸ ਨਾਲ ਆਪਣੇ ਕੰਨ ਬੰਦ ਕਰ ਲਏ;
ਏਸ ਤਰ੍ਹਾਂ ਉਹ ਉਸ ਦੇ ਵਾਕ-ਜਾਦੂ ਤੋਂ ਬਚ ਕੇ

੧੬੦