ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤੌੜ ਪੁੱਜਾ ਤੇ ਰਾਜੇ ਤੇ ਯਸ਼ੋਧਰਾਂ ਦਾ ਸੰਦੇਸ਼ ਦਿਤਾ।
ਤਦ ਸਨਿਮਰ ਭਗਵਾਨ ਨੇ ਸਿਰ ਨੀਵਾਂ ਕੀਤਾ,
ਤੇ ਲੋਕਾਂ ਦੇ ਰੂਬਰੂ ਆਖਿਆ:
"ਮੈਂ ਤੁਰਤ ਜਾਵਾਂਗਾ!
ਇਹ ਮੇਰਾ ਧਰਮ ਤੇ ਮੇਰੀ ਇਛਿਆ ਹੈ;
ਕੋਈ ਉਹਨਾਂ ਦਾ ਸਤਿਕਾਰ ਨਾ ਭੁੱਲੇ
ਜਿਹੜੇ ਉਹਨੂੰ ਜੀਵਨ ਦੇਂਦੇ ਹਨ,
ਏਉਂ ਕੀਤਿਆਂ ਹੀ ਆਵਾ ਗਵਨ ਮਿਟ ਸਕਦਾ ਹੈ,
ਤੇ ਆਨੰਦ-ਮਈ ਨਿਰਵਾਨ ਮਿਲ ਸਕਦਾ ਹੈ,
ਨੇਮ ਦੀ ਪਾਲਨਾ ਕਰੋ,
ਪਿਛਲੇ ਅਉਗਣ ਕੱਢੋ, ਨਵੇਂ ਪਾਓ ਨਾ,
ਪ੍ਰੇਮ ਤੇ ਪ੍ਰੇਮ-ਮਈ ਦਯਾ ਵਿਚ ਸੰਪੂਰਨ ਹੋਵੋ।
ਜਾਓ, ਰਾਜਾ ਜੀ ਨੂੰ ਦੱਸੋ,
ਸ਼ਹਿਜ਼ਾਦੀ ਨੂੰ ਸੁਣਾਓ,
"ਮੈਂ ਤੁਰਤ ਆਉਂਦਾ ਹਾਂ।"
ਸ਼ਹਿਜ਼ਾਦੇ ਦਾ ਦੇਸ ਆਉਣਾ ਸੁਣ ਕੇ
ਚਿੱਟਾ ਕਪਲ ਵਸਤੁ ਤੇ ਉਹਦੇ ਖੇਤ
ਆਪਣੇ ਪਿਯ੍ਰ ਦੀ ਮਿਲਣੀ ਲਈ ਤਿਆਰ ਹੋ ਗਏ।
ਦਖਣੀ ਫਾਟਕ ਉਤੇ ਇਕ ਸੁੰਦਰ ਖ਼ੈਮਾ ਗਡਿਆ ਗਿਆ।
ਥੰਮ੍ਹਾਂ ਦੁਆਲੇ ਫੁਲਾਂ ਦੇ ਹਾਰ, ਤੇ ਰੇਸ਼ਮੀ ਪਰਦਿਆਂ
ਉਤੇ ਲਾਲ ਤੇ ਸਾਵੇ ਸੋਨੇ ਦਾ ਕਸੀਦਾ।
ਸੜਕਾਂ ਉਤੇ ਨਿੰਮ ਤੇ ਅੰਬ ਦੀਆਂ ਸੁਗੰਧਤ ਟਹਿਣੀਆਂ ਗੱਡੀਆਂ,
ਤੇ ਭਰੀਆਂ ਮਸ਼ਕਾਂ ਨਾਲ ਧੂੜ ਉਤੇ ਸੰਦਲ ਚੰਬੇਲੀ ਖ਼ੁਸ਼ਬੂ ਖਲਾਰੀ,
੧੬੧