ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਪੈਰੋਆਂ ਦੇ ਬੰਧਨ ਖੋਹਲ ਕੇ ਵੇਖਣ ਵਿਚਾਰਨ ਤੇ ਤਜਰਬਾ ਕਰਨ ਦੀ ਦਲੇਰੀ ਦੇਂਦਾ ਹੈ, ਉਹ ਉਨ੍ਹਾਂ ਨੂੰ ਕਿਸੇ ਵੱਡੀ ਹੋਣੀ ਦੇ ਨੇੜੇ ਪੁਚਾਂਦਾ ਹੈ। ਪਰ ਵਰਨ ਆਸ਼ਰਮ, ਆਰਤੀਆਂ, ਪੂਜਾ, ਨਰਕ ਸੁਰਗ, ਦੀਵੇ, ਅਨਹਦ-ਸ਼ਬਦ, ਜਪਾਂ, ਤਪਾਂ, ਆਦਿ ਦੇ ਕਿਆਸੀ ਡੇਰੇ ਜੀਵ-ਆਤਮਾ ਦੇ ਆਕਾਸ਼ੀ ਖੰਭਾਂ ਵਿਚ ਗੁੰਦਨ ਵਾਲਾ ਫ਼ਲਸਫ਼ਾ ਆਪਣੇ ਪੈਰੋਆਂ ਨੂੰ ਸਦਾ ਦਾਸ ਰਖੇਗਾ ।
ਆਤਮਕ ਸਹਿ ਸ੍ਰੀਰਕ ਨਿਰਬਲਤਾ ਵਿਚ ਵਟ ਜਾਂਦੇ ਹਨ ! ਮਹਾਤਮਾ ਬੁਧ ਦਾ ਹੇਠਲਾ ਉਪਦੇਸ਼ ਹਿਰਦੇ ਵਿਚ ਪ੍ਰੋ ਕੇ ਰਖਣ ਵਾਲਾ ਹੈ। ਇਸ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਹੀ ਮੁਕਤੀ ਹੈ। ਹਰੇਕ ਕਸ਼ਟ ਦਾ ਇਲਾਜ ਇਸ ਵਿਚੋਂ ਲੱਭ ਸਕਦਾ ਹੈ :

“ਮੰਗੋ ਕੁਝ ਨਾ ! ਹਨੇਰਾ ਲਿਸ਼ਕ ਨਹੀਂ ਸਕਦਾ ! ਖ਼ਾਮੋਸ਼ੀ ਅਗੇ ਬੇਨਤੀ ਨਾ ਕਰੋ, ਕਿਉਂਕਿ ਇਹ ਬੋਲ ਨਹੀਂ ਸਕਦੀ! ਆਪਣੇ ਸੋਗੀ ਮਨਾ ਨੂੰ ਧਾਰਮਕ ਕਸ਼ਟਾਂ ਨਾਲ ਦੁਖੀ ਨਾ ਕਰੋ ! ਆਹ ਭਰਾਵੋ ਤੇ ਭੈਣੋ ! ਸਹਾਇਤਾ-ਹੀਨ ਦੇਵਤਿਆਂ ਕੋਲੋਂ ਭਜਨਾਂ ਤੇ ਭੇਟਾਂ ਨਾਲ ਮੰਗੋ ਨਾ ! ਨਾ ਲਹੂ ਨਾਲ ਰਿਸ਼ਵਤ ਦਿਓ, ਨਾ ਫੇਲਾਂ ਪ੍ਰਸ਼ਾਦਾਂ ਨਾਲ ਰਜਾਓ; ਆਪਣੇ ਅੰਦਰੋਂ ਮੁਕਤੀ ਲੱਭਣੀ ਹੋਵੇਗੀ;

ਹਰ ਕੋਈ ਆਪਣੇ ਬਣਾਏ ਬੰਦੀਖ਼ਾਨੇ ਵਿਚ ਵਸਦਾ ਹੈ।

ਏਸ ਆਸ ਨਾਲ ਕਿ ਅਨੇਕਾਂ ਜਾਚਕਾਂ ਨੂੰ ਇਹ ਪੁਸਤਕ ਕਈ ਚਾਨਣੀਆਂ ਕਿਰਨਾਂ ਦਰਸਾ ਸਕੇਗੀ, ਮੈਂ ਨਿਮ੍ਰਤਾ ਸਹਿਤ ਆਪਣੇ ਪਾਠਕਾਂ ਦੀ ਭੇਟਾ ਕਰਦਾ ਹਾਂ।

ਮਾਡਲ ਟਾਊਨ

ਗੁਰਬਖ਼ਸ਼ ਸਿੰਘ

੧-੧੨-੩੭