ਪੰਨਾ:ਏਸ਼ੀਆ ਦਾ ਚਾਨਣ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਜਿਥੋਂ ਨਾ ਮਿਲੇ ਉਥੇ ਵੀ ਸਾਦਰ ਤਕ ਕੇ
ਉਹ ਤੁਰਦਾ ਆਉਂਦਾ ਸੀ।
ਦੋ ਉਹਦੇ ਮਗਰ ਭਗਵੇ ਪਹਿਰੀ ਆਉਂਦੇ ਸਨ,
ਪਰ ਜਿਦ੍ਹੇ ਹਥ ਵਿਚ ਕਰਮੰਡਲ ਸੀ,
ਉਹ ਕੋਈ ਦਿਬ ਜੋਤ ਨਜ਼ਰੀ ਆਉਂਦਾ ਸੀ,
ਏਡਾ ਪੂਜਯ ਤੇ ਅਜਿਹੀ ਚਾਲ ਨਾਲ ਤੁਰਦਾ ਸੀ,
ਅਜਿਹੀ ਕਿਸੇ ਮਨਮੋਹਣੀ ਗੌਰਵਤਾ ਨਾਲ ਪੌਣ ਭਰ ਰਿਹਾ ਸੀ,
ਅਜਿਹੀਆਂ ਮਿਠੀਆਂ ਮੁਤਬਰਕ ਅੱਖਾਂ ਨਾਲ ਜਿਤਦਾ ਜਾ ਰਿਹਾ ਸੀ,
ਕਿ ਦਾਤਾ ਜਦੋਂ ਭਿਛਿਆ ਦੇਣ ਵੇਲੇ ਉਤਾਂਹ ਤੱਕਦਾ ਸੀ
ਮੁਖ ਵੇਖ ਕੇ ਚਕ੍ਰਿਤ ਹੋ ਜਾਂਦਾ ਸੀ; ਕੋਈ ਪ੍ਰਣਾਮ ਵਿਚ ਝੁਕ ਜਾਂਦਾ
ਤੇ ਕੋਈ ਹੋਰ ਭਿਛਿਆ ਲਿਆਉਣ ਲਈ ਦੌੜ ਜਾਂਦਾ ਸੀ,
ਆਪਣੀ ਗ਼ਰੀਬੀ ਦਾ ਸ਼ੋਕ ਕਰਦਾ ਸੀ।

ਏਉਂ ਕਰਦਿਆਂ, ਟੋਲੀ ਪਿਛੇ ਟੋਲੀ, ਬੱਚੇ, ਮਰਦ, ਤੀਵੀਆਂ,
ਉਹਦੇ ਕਦਮਾਂ ਪਿਛੇ ਤੁਰ ਪਏ, ਮੀਟੇ ਬੁਲ੍ਹਾਂ ਚੋਂ ਇਕ ਦੂਜੇ ਨਾਲ
ਘੁਸਰ ਮੁਸਰ ਕਰਦੇ,
ਇਹ ਕੌਣ! ਕੋਈ ਰਿਸ਼ੀ ਤੇ ਅਜਿਹਾ ਨਹੀਂ ਵੇਖਿਆ!"
ਪਰ ਜਦ ਉਹ ਸਹਿਜੇ ਤੁਰਦਾ
ਖੈ਼ਮੇ ਕੋਲ ਅਪੜਿਆ, ਤਾਂ ਰੇਸ਼ਮੀ ਪਰਦਾ ਉਠਿਆ,
ਤੇ ਅਨਕੱਜੇ ਮੁਖ, ਯਸ਼ੋਧਰਾਂ ਉਹਦੇ ਰਾਹ ਵਿਚ ਖੜੋ ਗਈ,
ਤੇ ਪੁਕਾਰ ਉਠੀ: "ਸਿਧਾਰਥ! ਸ੍ਵਾਮੀ!"
ਵਗਦੇ ਨੈਣ ਚੌੜੇ ਖੁਲ੍ਹੇ ਹੋਏ, ਤੇ ਹਥ ਘੁਟ ਕੇ ਜੁੜੇ ਹੋਏ,
ਹਿੱਕ ਉਠ ਉਠ ਪਈ ਖੁਲ੍ਹਦੀ, ਤੇ ਉਹ ਚਰਨਾਂ ਉਤੇ ਢੈ ਪਈ।

ਮਗਰੋਂ ਕਦੇ, ਜਦੋਂ ਇਹ ਵਰਾਗਣ ਸ਼ਹਿਜ਼ਾਦੀ

੧੬੪