ਪੰਨਾ:ਏਸ਼ੀਆ ਦਾ ਚਾਨਣ.pdf/191

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸੱਚੇ ਮਾਰਗ ਵਿਚ ਦਾਖ਼ਲ ਹੋ ਗਈ, ਤਾਂ ਕਿਸੇ ਨੇ ਬ ਕੋਲੋਂ ਉੱਤਰ ਮੰਗਿਆ ਕਿ ਕਿਉਂ - ਜਦ ਸਰੀਰਕ ਕਾਮਨਾਆਂ ਤੇ ਇਸਤੀ ਦੇ ਪੁਸ਼ਪ-ਕੂਲੇ, ਮੋਹਦੇ ਹੱਥਾਂ ਦੀ ਛੁਹ ਦੇ ਤਿਆਗ ਦਾ ਬ੍ਰਤ ਧਾਰਨ ਕਰ ਲਿਆ ਸੀ - ਉਹਨਾਂ ਨੇ ਅਜਿਹੀ ਗਲਵੱਕੜੀ ਦੀ ਆਗਿਆ ਦਿੱਤੀ ? ਸਾਮੀ ਬੋਲੇ: ‘‘ਵੱਡੀ ਪੀਤ ਛੋਟੀ ਪੀਤ ਨੂੰ ਚੁਕ ਲੈਂਦੀ ਹੈ ਕਿ ਉਹਨੂੰ ਉਚੇਰੇ ਮੰਡਲ ਵਿਚ ਲੈ ਜਾਏ । ਖ਼ਬਰਦਾਰ ਰਹਿਣਾ ਕਿ ਕੋਈ ਆਦਮੀ, ਜਿਹੜਾ ਬੰਧਨਾਂ ਤੋਂ ਸੁਤੰਤ ਹੋ ਜਾਏ, ਬਧੀਆਂ ਆਤਮਾ ਅਗੇ ਆਪਣੀ ਸੁਤੰਤਾ ਦਾ ਵਖਾਲਾ ਨਾ ਪਾਏ ! ਤੁਸੀ ਸੁਤੰਤ ਹੋ, ਤਾਂ ਸਬਰ ਨਾਲ ਜਿੱਤ ਕੇ ਤੇ ਸੁਹਣ ਅਕਲ ਦੇ ਹੁਨਰ ਨਾਲ ਆਪਣੀ ਸੁਤੰਤਤਾ ਚੁਤਰਫ਼ੀ | ਖਲਾਰੋ । ਲੰਮੇ ਜਤਨਾ ਦੇ ਤਿੰਨ ਕਾਲ ਬੋਧਿਸਾਤਾਂ ਨੂੰ - ਜਿਹੜੇ ਇਹ ਹਨੇਰੀ ਦੁਨੀਆਂ ਦੇ ਰਹਿਬਰ ਬਣ ਕੇ ਸਹਾਇਤਾ ਦੇ ਸਕਦੇ ਹਨ,-- ਮੁਕਤੀ-ਮੰਜ਼ਲ ਉਤੇ ਪੂਜਾਂਦੇ ਹਨ ! ਪਹਿਲਾ ਦ੍ਰਿੜ੍ਹ ਇਰਾਦਾ” ਦੂਜਾ ਜਤਨ ਤੀਜਾ ਚੋਣ । ਸੁਣੋ ! ‘ਇਰਾਦੇ ਦੇ ਕਾਲ ਵਿਚ ਮੈਂ ਭਲਾ ਚਾਹੁੰਦਾ ਸਾਂ, ਅਕਲ ਚੂੰਡਦਾ ਸਾਂ, ਪਰ ਮੇਰੇ ਨੇਤਰ ਮੀਟੇ ਹੋਏ ਸਨ, ਕਈ ਉਮਰਾਂ ਹੋਈਆਂ ਮੈਂ ਰਾਮ ਸਾਂ ਸਮੁੰਦਰੀ ਕੰਢੇ ਉਤੇ ਰਹਿੰਦਾ ਸੁਦਾਗਰ, ਜਿਥੋਂ ਦੱਖਣ ਵਲ ਮੋਤੀਆਂ ਦੀ ਖਾਣ ਲੰਕਾ ਸੀ । ੧੬੫ Digitized by Panjab Digital Library / www.panjabdigilib.org