ਉਸ ਵੇਲੇ ਵੀ ਯਸ਼ੋਧਰਾਂ ਸਾਡੇ ਸਮੰਦਰ-ਕਦੇ ਪਿੰਡ ਵਿਚ
ਮੇਰੇ ਨਾਲ ਰਹਿੰਦੀ ਸੀ। ਕੋਮਲ ਜਿਵੇਂ ਹੁਣ ਤੇ ਨਾਂ ਲਖਸ਼ਮੀ ਸੀ।
ਮੈਨੂੰ ਯਾਦ ਹੈ, ਕੀਕਰ ਮੈਂ ਲਾਭ ਢੂੰਡਣ ਜਾਂਦਾ ਸਾਂ,
ਕਿਉਂਕਿ ਸਾਡਾ ਘਰ ਗਰੀਬ ਸੀ।
ਪਰ ਫੇਰ ਵੀ ਤੀਬਰ ਹੰਝੂਆਂ ਚੋਂ ਇਹ ਮੈਨੂੰ ਵਰਜਦੀ ਸੀ,
ਕਿ ਆਪਣੀ ਜਾਨ ਖ਼ਤਰੇ ਵਿਚ ਨਾ ਪਾਵਾਂ।
ਪ੍ਰੇਮੀ ਕੀਕਰ ਆਪਣੀ ਪ੍ਰਿਯ ਨੂੰ ਛੱਡ ਕੇ ਜਾ ਸਕਦਾ ਹੈ?"
ਇਹ ਰੋਂਦੀ ਸੀ ਪਰ ਮੈਂ ਸਮੁੰਦਰ ਵਿਚ ਠਿਲ੍ਹ ਪੈਂਦਾ ਸਾਂ,
ਤੇ ਇਕ ਵਾਰੀ ਹਨੇਰੀ ਤੇ ਮੁਸ਼ੱਕਤ ਬਾਅਦ,
ਖਾਉ ਜਨੌਰਾਂ ਨਾਲ ਟਕਰਾਂ ਮਾਰਨ ਬਾਅਦ,
ਕਾਲੀਆਂ ਰਾਤਾਂ ਤੇ ਕੜਕਦੀਆਂ ਦੁਪਹਿਰਾਂ ਝਾਕਣ ਪਿੱਛੋਂ,
ਸਮੁੰਦਰ ਨੂੰ ਛਾਣ ਫਰੋਲ ਕੇ ਮੈਂ ਇਕ ਮੋਤੀ ਲੱਭਾ,
ਚੰਨ ਵਰਗਾ ਤੇ ਬੜਾ ਸੰਦਰ, ਜਿਨੂੰ ਰਾਜੇ
ਖ਼ਜ਼ਾਨਾ ਦੇ ਕੇ ਮੱਲ ਲੈ ਲੈਣ।
ਤਦ ਮੈਂ ਆਪਣੇ ਪਹਾੜੀ ਪਿੰਡ ਵਿਚ ਮੁੜਿਆ,
ਬੜਾ ਪ੍ਰਸੰਨ, ਪਰ ਸਾਡੇ ਸਾਰੇ ਇਲਾਕੇ ਵਿਚ ਕਾਲ ਪੈ ਗਿਆ ਸੀ,
ਸਫ਼ਰ ਵਿਚ ਮੈਂ ਬੀਮਾਰ ਹੋ ਗਿਆ, ਤੇ ਭੁੱਖਾ ਲੂਸਦਾ
ਮਸਾਂ ਘਰ ਦੇ ਦਰ ਤਕ ਅਪੜਿਆ, ਤੇ ਮੇਰੇ ਲਕ ਨਾਲ
ਸਮੁੰਦਰ ਦੀ ਚਿੱਟੀ ਦੌਲਤ ਬੱਧੀ ਸੀ।
ਪਰ ਕੁਝ ਖਾਣ ਨੂੰ ਓਥੇ ਹੈ ਨਹੀਂ ਸੀ,
ਤੇ ਦਲੀਜ਼ ਉਤੇ ਉਹ ਜਿਸ ਦੇ ਲਈ ਮੈਂ ਭਟਕਦਾ ਆਇਆ ਸਾਂ,
ਮੇਰੇ ਨਾਲੋਂ ਵੀ ਵਧੇਰੇ, ਮੌਤ ਦੇ ਨੇੜੇ, ਮੀਟੇ ਮੂੰਹ,
ਅਨਾਜ ਦੇ ਇਕ ਦਾਣੇ ਨੂੰ ਸਹਿਕਦੀ ਪਈ ਸੀ।
ਤਦ ਮੈਂ ਪੁਕਾਰਿਆ: "ਜੇ ਕਿਸੇ ਕੋਲ ਅਨਾਜ ਹੈ,
ਤਾਂ ਆਹ ਲੌ ਇਕ ਜਿੰਦ ਬਦਲੇ ਬਾਦਸ਼ਾਹਤ ਦਾ ਮੁੱਲ ਦੇਂਦਾ ਹਾਂ!
੧੬੬