________________
ਆਪਣੀ ਧੌਲੀ ਦਾਹੜੀ ਖਿੱਚੀ, ਤੇ ਕੰਬਦੇ ਏਡੀ ਕਾਂਗਾਂ' ਨੂੰ ਨਾਲ ਲੈ ਕੇ ਜੰਗੀ ਘੋੜੇ ਚੜ ਸਿਧਾਰਥ ਵਲ ਤੁਰ ਪਿਆ ਮੱਥੇ ਵੱਟ, ਅੱਡੀਆਂ ਵੱਖੀ ਵਿਚ ਖੋਭਦਾ ਘੋੜਾ ਦੁੜਾਈ ਗਿਆ । ਗਲੀਆਂ ਵਿਚ ਚਤ ਲੋਕ ਮਸਾਂ ਆਖਦੇ: ਰਾਜਾ ! ਨਾਮ ਕਰੋ ! ਮੰਦਰ ਦੇ ਲਾਗੇ ਮੋੜ ਉਤੇ ਜਿਥੋਂ ਦਖਣੀ ਫਾਟਕ ਦਿਸਦਾ ਸੀ ਰਾਜੇ ਸਾਹਮਣੇ ਇਕ ਵਡੀ ਭੀੜ ਆ ਗਈ, ਇਸ ਵਿਚ ਹਰ ਘੜੀ ਆਦਮੀ ਸ਼ਾਮਲ ਹੁੰਦੇ ਜਾਂਦੇ ਸਨ, ਇਥੋਂ ਤਕ ਕਿ ਸਾਰੀਆਂ ਸੜਕਾਂ ਰੁਕ ਗਈਆਂ, ਹਰ ਪਾਸੇ ਆਦਮ ਹੀ ਆਦਮ ਲੱਭਦਾ ਸੀ, ਤੇ ਉਹਨਾਂ ਦੇ ਅੱਗੇ ਅੱਗੇ ਇਕ ਜਾਂਦਾ ਸੀ, ਜਿਸ ਦੇ ਸ਼ਾਂਤ ਨੈਣ ਰਾਜੇ ਦੇ ਨਾਲ ਮਿਲੇ । ਦੁਖੀ ਭਰਵੱਟਿਆਂ ਉਤੇ ਬੁਧ ਦੀ ਕੋਮਲ ਨਜ਼ਰ ਪੈਣੀ ਸੀ ਕਿ ਪਿਤਾ ਦਾ ਕੋਧ ਜਿਉਂਦਾ ਨਾ ਰਹਿ ਸਕਿਆ, ਫੇਰ ਸ਼ਾਨ-ਭਰੀ ਨਿਤਾ ਵਿਚ, ਗੋਡੇ ਟੇਕ ਕੇ, ਬਧ ਆਪਣੇ ਪਿਤਾ ਅਗੇ ਧਰਤੀ ਉਤੇ ਝੁਕ ਗਿਆ । ਸ਼ਹਿਜ਼ਾਦੇ ਨੂੰ ਏਸ ਤਰਾਂ ਦੇਖਣਾ ਬੜਾ ਪਿਆਰਾ ਭਾਸਦਾ ਸੀ, ਉਹਨੂੰ ਸਾਰੇ ਨੂੰ ਜਾਣਨਾ, ਧਰਤੀਆਂ ਦੀਆਂ ਬਾਦਸ਼ਾਹੀਆਂ ਨਾਲੋਂ ਵਡੇਰੀ ਕੋਈ ਸ਼ਾਨ ਉਹਦੇ ਮਸਤਕ ਉੱਤੇ ਸੀ, ਉਹ ਸ਼ਾਨ ਜਿਹੜੀ ਸਾਰੇ ਆਦਮੀਆਂ ਦਾ ਦਿਲ ਮੋਹ ਕੇ . ਉਹਦੇ ਕਦਮਾਂ ਵਿਚ ਲਿਆਉਂਦੀ ਸੀ । ਫੇਰ ਵੀ ਰਾਜਾ ਬੋਲਿਆ: “ਇਹੀ ਹੋਣੀ ਸੀ, ਕਿ ਵਡਾ ਸਿਧਾਰਥ ਇਉਂ ਚੋਰਾਂ ਵਾਂਗ ਨਗਰੀ ਵਿਚ ਵੜੇ, ੧੬੮ Digitized by Panjab Digital Library / www.panjabdigilib.org