ਪੰਨਾ:ਏਸ਼ੀਆ ਦਾ ਚਾਨਣ.pdf/199

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਿਪਕਲੀਆਂ ਰੰਗੇ ਫ਼ਰਸ਼ਾਂ ਉਤੇ ਟਪਦੀਆਂ ਹਨ,
ਜਿਥੇ ਕਦੇ ਰਾਜੇ ਤੁਰਦੇ ਸਨ,
ਟੁੱਟੇ ਤਖ਼ਤਾਂ ਦੇ ਹੇਠਾਂ ਘਸਮੈਲੀ ਲੂੰਮੜੀ ਸੂਈ ਹੈ;
ਕੇਵਲ ਚੋਟੀਆਂ, ਨਦੀਆਂ ਅਤੇ ਸਾਵੀਆਂ ਢਲਵਾਨਾ
ਤੇ ਜਾਂ ਕੋਮਲ ਪੌਣਾਂ ਉਸੇ ਤਰ੍ਹਾਂ ਅਣਵਟੀਆਂ ਹਨ।
ਹੋਰ ਸਭ ਕੁਝ, ਜੀਕਰ ਜੀਵਨ ਦੇ ਸਭ ਸੁੰਦਰ ਵਿਖਾਲੇ,
ਅਲੋਪ ਹੋ ਗਿਆ ਹੈ — ਕਿਉਂਕਿ ਇਹ ਉਹ ਥਾਂ ਹੈ,
ਜਿਥੇ ਕਦੇ ਸੁਧੋਧਨ ਦਾ ਨਗਰ ਵਸਦਾ ਸੀ,
ਉਹ ਪਹਾੜੀ ਹੈ ਜਿਥੇ ਇਕ ਸੁਨਹਿਰੀ ਸੰਝ ਦੇ,
ਸੂਰਜ-ਅਸਤ ਸਮੇਂ, ਭਗਵਾਨ ਬੁਧ
ਆਪੀਂ ਨਿਯਮ ਸਿਖਾ ਰਿਹਾ ਸੀ।

ਪੂਜਯ ਗ੍ਰੰਥਾਂ ਵਿਚ ਲਿਖਿਆ ਹੈ,
ਏਸ ਪ੍ਰਸੰਨ ਅਸਥਾਨ ਉਤੇ ਪਹਿਲੀਆਂ ਵਿਚ
ਝੂਲਦੀਆਂ ਸੜਕਾਂ ਵਾਲਾ ਇਕ ਬਾਗ਼ ਹੁੰਦਾ ਸੀ,
ਫ਼ਵਾਰੇ ਤੇ ਤੱਲਾ ਤੇ ਗੁਲਾਬ-ਕਿਆਰੇ ਚਬੂਤਰੇ,
ਖਿੜੇ ਖੈ਼ਮੇ ਤੇ ਸ਼ਾਨਦਾਰ ਮਹਿਲਾਂ ਦਾ ਦ੍ਰਿਸ਼ —
ਏਥੇ ਦਿਬ ਜੋਤ ਸ੍ਵਾਮੀ ਬੈਠੇ ਸਨ,
ਦੁਆਲੇ ਤਾਂਘਦੀ ਭੀੜ ਬੁਲ੍ਹ ਖੁਲ੍ਹਦੇ ਉਡੀਕ ਰਹੀ ਸੀ,
ਉਹ ਅਕਲ ਸਿਖਣ ਲਈ ਜਿਸ ਸਾਰੇ ਏਸ਼ੀਆ ਨੂੰ ਕੋਮਲ-ਚਿਤ
ਬਣਾ ਦਿਤਾ ਹੈ।
ਰਾਜੇ ਦੇ ਸੱਜੇ ਪਾਸੇ ਉਹ ਬੈਠੇ ਸਨ,
ਤੇ ਗਿਰਦ ਆਨੰਦ ਤੇ ਦੇਵ ਦਤ, ਸਾਕੀ ਰਾਣੇ, ਬੈਠੇ ਸਨ;
ਪਿਛੇ ਸਰੀਯੁਤ ਤੇ ਮੁਗਲਨ, ਭਗਵੀ ਬਰਾਦਰੀ ਦੇ ਮੁਖੀਏ ਖੜੋਤੇ

੧੭੩