ਪੰਨਾ:ਏਸ਼ੀਆ ਦਾ ਚਾਨਣ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਤੇ ਵਲੋਂ

ਏਸ ਕਵਿਤਾ ਵਿਚ, ਇਕ ਕਿਆਸੀ ਬੋਧੀ ਭਗਤ ਦੇ ਮੂੰਹੋਂ; ਮੈਂ ਹਿੰਦੁਸਤਾਨ ਦੇ ਸ਼ਹਿਜ਼ਾਦੇ ਗੋਤਮ ਬੁਧ ਮਤ ਦੇ ਬਾਨੀ, ਤੇ ਇਕ ਕੋਮਲ ਆਤਮਾ ਪਰ ਬੀਰ ਸੁਧਾਰਕ ਦੇ ਜੀਵਨ, ਆਚਰਨ ਤੇ ਫ਼ਲਸਫ਼ੇ ਨੂੰ ਪ੍ਰਗਟ ਕਰਨ ਦਾ ਜਤਨ ਕੀਤਾ ਹੈ।

ਪੰਝੀ ਤੀਹ ਵਰ੍ਹੇ ਦੀ ਗਲ ਹੈ ਕਿ ਯੂਰਪ ਵਿਚ ਏਸ਼ੀਆ ਦੇ ਇਸ ਵੱਡੇ ਮਤ ਬਾਬਤ ਜੇ ਕਿਸੇ ਨੂੰ ਕੁਝ ਪਤਾ ਹੈ ਸੀ ਤਾਂ ਨਾਂ ਗਿਨਾਉਣਾ ਜਿਹਾ ! ਪਰ ਇਹ ਮਤ ਚਵ੍ਹੀ ਸਦੀਆਂ ਤੋਂ ਚਲਿਆ ਆ ਰਿਹਾ ਹੈ ਤੇ ਅਜ ਆਪਣੇ ਪੈਰੋਆਂ ਦੀ ਗਿਣਤੀ ਤੇ ਉਨਾਂ ਦੇ ਦੇਸ਼ਾਂ ਦੇ ਰਕਬੇ ਵਿਚ ਹਰੇਕ ਹੋਰ ਮਤ ਨੂੰ ਮਾਤ ਪਾਂਦਾ ਹੈ। ਮਨੁੱਖ ਜਾਤੀ ਦੇ ਸੰਤਾਲੀ ਕਰੋੜ ਮਨੁਖ ਗੌਤਮ ਦੇ ਮਤ ਵਿਚ ਜੰਮਦੇ ਤੇ ਮਰਦੇ ਹਨ; ਤੇ ਏਸ ਪੁਰਾਤਨ ਗੁਰੂ ਦਾ ਆਤਮਕ ਮੰਡਲ ਨੀਪਾਲ ਤੇ ਮੀਲਾਨ, ਸਾਰਾ ਪੂਰਬੀ ਪੈਨਨਸ਼ੂਲਾ, ਚੀਨ, ਜਾਪਾਨ, ਤਿੱਬਤ, ਮਧ-ਏਸ਼ੀਆ, ਸਾਇਬੇਰੀਆ, ਤੇ ਸਵੀਡਿਸ਼ ਲੈਪਲੈਂਡ ਤਕ ਹੈ । ਭਾਰਤ ਵਰਸ਼ ਵੀ ਏਸ ਸ਼ਾਨਦਾਰ ਇਤਕਾਦ-ਸਲਤਨਤ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਭਾਵੇਂ ਬੁਧ ਮਤ ਦੀ ਮਜ਼੍ਹਬੀ ਪੈਰਵੀ ਇਸ ਦੀ ਜਨਮ-ਭੂਮੀ ਵਿਚੋਂ ਬਹੁਤਾ ਕਰਕੇ ਮੁੱਕ ਗਈ ਹੈ, ਤਾਂ ਵੀ ਗੌਤਮ ਦੀ ਅਤਿ ਸੁੰਦਰ ਸਿਖਿਆ ਦੇ ਨਿਸ਼ਾਨ ਵਰਤਮਾਨ ਬ੍ਰਾਹਮਨ ਮਤ ਉਤੇ ਅਬੁੱਝ ਮੁਹਰ ਦੀ ਤਰ੍ਹਾਂ ਲੱਗੇ ਦਿਸਦੇ ਹਨ, ਤੇ ਹਿੰਦੂਆਂ ਦੇ ਬੜੇ ਪ੍ਰਤੱਖ ਭਰੋਸੇ ਤੇ ਉਨ੍ਹਾਂ ਦੀਆਂ ਆਦਤਾਂ ਉਤੇ ਸਪੱਸ਼ਟ ਤੌਰ