ਜਾਪਦਾ ਸੀ ਕਿ ਦਿਨ ਦਾ ਚਾਨਣ;ਪਰਬਤ ਚੋਟੀਆਂ ਉਤੇ,
ਗੁਲਾਬੀ ਭਾਅ ਬਣ ਕੇ ਆਪਣੇ ਸਮੇਂ ਤੋਂ ਬਹੁਤਾ ਅਟਕ ਗਿਆ ਸੀ।
ਭਾਸਦਾ ਸੀ, ਰਾਤ ਹੇਠਾਂ ਵਾਦੀਆਂ ਵਿਚ ਪਈ ਸੁਣਦੀ ਸੀ,
ਤੇ ਦੁਪਹਿਰ ਪਰਬਤਾਂ ਉਤੇ; ਲਿਖਿਆ ਹੈ,
ਕਿ ਸੰਝ ਇਹਨਾਂ ਦੋਹਾਂ ਵਿਚਾਲੇ ਇਕ ਸ੍ਵਰਗੀ ਅਪੱਛਰਾ ਵਾਂਗ
ਖੜੋਤੀ ਸੀ,
ਪ੍ਰੇਮ-ਵਿੰਨੀ, ਮਗਨ; ਕੂਲੇ ਸਰਕਦੇ ਬੱਦਲ ਉਹਦੇ ਕੇਸ ਸਨ,
ਜੜੇ ਸਿਤਾਰੇ ਉਹਦੇ ਮੁਕਟ ਦੇ ਮੋਤੀ ਸਨ, ਚੰਨ ਉਹਦੀ
ਦਾਉਣੀ ਦਾ ਟਿੱਕਾ ਸੀ, ਤੇ ਗੂਹੜਾ ਹੁੰਦਾ ਜਾਂਦਾ ਹਨੇਰਾ
ਉਹਦੇ ਉਤੇ ਵਸਤਰ ਸਨ। ਇਹ ਉਹਦਾ ਰੋਕ ਰੋਕ ਲਿਆ ਸਾਹ ਸੀ,
ਜਿਹੜਾ ਹਰੇ ਕਿਤਿਆਂ ਦੇ ਉਤੋਂ ਦੀ ਸੁਗੰਧਤ ਹਉਕਿਆਂ ਦੀ ਤਰ੍ਹਾਂ
ਆ ਰਿਹਾ ਸੀ,
ਜਦੋਂ ਭਗਵਾਨ ਬੋਲਦੇ ਸਨ, ਜੋ ਕੋਈ ਸੁਣਦਾ ਸੀ,
ਭਾਵੇਂ ਪਰਦੇਸੀ, ਦਾਸ ਊਚ ਜਾਂ ਨੀਚ, ਆਰੀਆ
ਜਾਂ ਮਲੇਛ ਜਾਂਗਲੀ - ਸਭ ਨੂੰ ਐਉਂ ਜਾਪਦਾ ਸੀ
ਕਿ ਉਹ ਬੋਲੀ ਹੈ ਜਿਹੜੀ ਉਹਦੇ ਭਰਾ ਬੋਲਦੇ ਹਨ।
ਦਰਿਆ ਕੰਢੇ ਜੁੜੀ ਭੀੜ ਦੇ ਛੁਟ - ਇਹ ਲਿਖਿਆ ਹੈ_
ਪਸ਼ੂ ਪੰਛੀ ਤੇ ਹੋਰ ਜਨੌਰ, ਬੁਧ ਦੇ ਵਿਸ਼ਾਲ ਗਲਵਕੜੀਆਂ ਪਾਂਦੇ ਪ੍ਰੇਮ
ਨੂੰ ਮਹਿਸੂਸ ਕਰ ਰਹੇ ਸਨ, ਤੇ ਤਰਸ ਭਰੇ ਸ਼ਬਦਾਂ ਚੋਂ ਕੋਈ
ਇਕਰਾਰ ਲੈ ਰਹੇ ਸਨ।
ਉਸ ਘੜੀ ਏਉਂ ਭਾਸਦਾ ਸੀ, ਕਿ
ਉਹਨਾਂ ਦੀਆਂ ਜ਼ਿੰਦਗੀਆਂ, ਲੰਗੂਰ ਦੀ ਸ਼ਕਲ ਵਿਚ ਕੈਦ ਹੋਈਆਂ,
ਸ਼ੇਰ ਜਾਂ ਹਿਰਨ, ਰਿਛ, ਗਿੱਦੜ ਜਾਂ ਭਘਿਆੜ,
ਮੁਰਦਾਰ ਖਾਣੀ ਇਲ, ਘੁੱਗੀ ਜਾਂ ਜੜਿਆ ਭਰਿਆ ਮੋਰ,
੧੭੫