ਪੰਨਾ:ਏਸ਼ੀਆ ਦਾ ਚਾਨਣ.pdf/203

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤੇ ਕਾਰਨ ਤੇ ਕਰਮ, ਤੇ ਸਮੇਂ ਦਾ ਪਰਵਾਹ ਤੇ ਜੀਵ ਦੀ ਅਨੰਤ ਜੀਵਨ-ਨਦੀ ਜਿਹੜੀ, ਸਦਾ ਵਟਦੀ, ਦੌੜੀ ਜਾਂਦੀ ਹੈ, ਦਰਿਆ ਦੀ ਨਿਆਈਂ; ਛਲ ਪਿਛੇ ਛਲ, ਸਦਾ ਉਹੋ, ਪਰ ਸਦਾ ਹੋਰ ਹੀ; ਦੁਰਾਡੇ ਮੱਥੇ ਤੋਂ ਰੁੜ੍ਹ ਕੇ ਸਾਗਰ ਵਿਚ ਪੈਂਦੀ ਹੈ । ਸਾਗਰ ਫੇਰ ਸੂਰਜ ਨਾਲ ਚੁੱਕਿਆ ਜਾਂਦਾ ਹੈ; ਤੇ ਗੁਆਚੀਆਂ ਛੱਲਾਂ ਬੱਦਲਾਂ ਵਿਚ ਮੰਦਾ ਹੈ, ਇਹ ਪਰਬਤਾਂ ਉਤੇ ਢੋਂਦੀਆਂ ਤੇ ਫੇਰੇ ਵਹਿੰਦੀਆਂ ਹਨ, ਨਾ ਕੋਈ ਅਟਕ ਹੈ, ਨਾ ਅਮਨ ਹੈ। ਇਹ ਜਾਣ ਲੈਣਾ ਕਾਫ਼ੀ ਹੈ, ਕਿ ਇਹ ਸ਼ਕਲਾਂ ਹਨ; ਆਕਾਸ਼, ਧਰਤੀਆਂ ਤੇ ਦੁਨੀਆਂ ਤੇ ਤਬਦੀਲੀ ਉਹਨਾਂ ਨੂੰ ਵਟਾਂਦੀ ਰਹਿੰਦੀ ਹੈ, ਇਕ ਜਦੋ-ਜਹਿਦ ਦਾ ਮਹਾਂ ਚੱਕਰ ਭਿੰਦਾ ਹੈ, ਜਿਸ ਨੂੰ ਕੋਈ ਬੰਮ ਨਹੀਂ ਸਕਦਾ । ਮੰਗੋ ਕੁਝ ਨਾ ! ਹਨੇਰਾ ਲਿਸ਼ਕ ਨਹੀਂ ਸਕਦਾ । ਖ਼ਾਮੋਸ਼ੀ ਅਗੇ ਬੇਨਤੀ ਨਾ ਕਰੋ, ਕਿਉਂਕਿ ਇਹ ਬੋਲ ਨਹੀਂ ਸਕਦੀ! ਆਪਣੇ ਸੋਗੀ ਮਨਾਂ ਨੂੰ ਧਾਕਮਕ ਕਸ਼ਟਾਂ ਨਾਲ ਦੁਖੀ ਨਾ ਕਰੋ ! ਆਹ ! ਭਾਰਾ ਤੇ ਭੈਣੇ ! . ਸਹਾਇਤਾ-ਹੀਨ ਦੇਵਤਿਆਂ ਕੋਲੋਂ ਭਜਨਾਂ ਤੇ ਭੇਟਾਂ ਨਾਲ ਮੰਗੋ ਨਾ! | ਨਾ ਲਹੂ ਨਾਲ ਰਿਸ਼ਵਤ ਦਿਓ,ਨਾ ਫਲਾਂ ਤੇ ਪ੍ਰਸ਼ਾਦ ਨਾਲ ਰਜਾਓ; ਆਪਣੇ ਅੰਦਰੋਂ ਤੁਹਾਨੂੰ ਮੁਕਤੀ ਲੱਭਣੀ ਹੋਵੇਗੀ, ੧੭੭ Digitized by Panjab Digital Library / www.panjabdigilib.org