ਪੰਨਾ:ਏਸ਼ੀਆ ਦਾ ਚਾਨਣ.pdf/204

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰੇਕ ਆਪਣੇ ਬਣਾਏ ਬੰਦੀਖਾਨੇ ਵਿਚ ਵਸਦਾ ਹੈ।

ਹਰੇਕ ਕੋਲ ਉਹੀ ਸਮਰੱਥਾ ਹੈ ਜਿਹੜੀ ਉਚੇ ਤੋਂ ਉਚੇ ਕੋਲ,
ਪਰ ਸਭ ਉਪਰਲੀਆਂ ਹੇਠਲੀਆਂ ਸ਼ਕਤੀਆਂ ਲਈ,
ਜੀਕਰ ਹਰੇਕ ਜਿਊਂਦੇ ਪ੍ਰਾਣੀ ਲਈ,
ਕਰਮ ਹਰਖ ਸੋਗ ਬਣਾਂਦਾ ਹੈ।

ਜੋ ਬੀਤਿਆ ਹੈ ਉਹ ਹੋਣੀ ਲਿਆਉਂਦੀ ਹੈ।
ਮੰਦੀ ਜਾਂ ਚੰਗੀ, ਬੀਤਿਆ ਅਗੇ ਲਈ, ਅਗੇ ਅਗੇਰੇ ਲਈ ,
ਦੇਵਤੇ ਆਪਣੇ ਚੰਗੇ ਜੀਵਨ ਦਾ ਫਲ
ਖ਼ੁਸ਼ੀ ਤੇ ਸ੍ਵਰਗਾਂ ਵਿਚ ਭੋਗਦੇ ਹਨ।

ਪਾਪੀ ਨੀਵੀਂ ਦੁਨੀਆ ਵਿਚ
ਆਪਣੇ ਮਾੜੇ ਕਰਮਾਂ ਦਾ ਅਸਰ ਘਟਾਂਦੇ ਹਨ,
ਕੁਝ ਵੀ ਸਥਿਰ ਨਹੀਂ ਚੰਗੇ ਗੁਣ ਸਮੇਂ ਨਾਲ ਮੁਕਦੇ ਹਨ
ਭੈੜੇ ਪਾਪ ਸਮੇਂ ਨਾਲ ਪਵਿੱਤਰ ਹੋ ਜਾਂਦੇ ਹਨ।

ਜਿਹੜਾ ਦਾਸ ਹੈ ਉਹ ਨਵਾਂ ਕੰਵਰ ਬਣਦਾ ਹੈ
ਸਾਉ ਯੋਗਤਾ ਤੇ ਸਿਖੀ ਹੋਈ ਸੁਚੱਜਤਾ ਨਾਲ,
ਜਿਹੜਾ ਰਾਜ ਕਰਦਾ ਹੈ, ਲੀਰਾਂ ਪਾਕੇ ਧਰਤੀ ਕੱਛਦਾ ਹੈ
ਕੀਤੇ ਤੇ ਅਨਕੀਤੇ ਕਰਮਾਂ ਦਾ ਸਦਕਾ।

ਇੰਦਰ ਨਾਲੋਂ ਵੀ ਉੱਚੀ ਤੁਸੀ ਆਪਣੀ ਕਿਸਮਤ ਬਣਾ ਸਕਦੇ ਹੋ,
 ਤੇ ਕੀੜੇ ਜਾਂ ਮਖੀ ਨਾਲੋਂ ਵੀ ਨੀਵੇਂ ਤੁਸੀਂ ਢੈ ਸਕਦੇ ਹੋ,

੧੭੮