ਲਖਾਂ ਜਨਮਾਂ ਦਾ ਸਿੱਟਾ ਵੀ ਇਹੀ ਹੈ,
ਕਰੋੜਾਂ ਹੋਣੀਆਂ ਦਾ ਸਿੱਟਾ ਵੀ ਇਹੀ ਹੈ!
ਜਿੰਨਾ ਚਿਰ ਇਹ ਅਨ-ਦਿਸਦਾ ਚੱਕਰ ਘੁੰਮਦਾ ਹੈ,
ਨਾ ਅਟਕ ਹੈ, ਨਾ ਅਮਨ, ਨਾ ਕੋਈ ਉਡੀਕਣ ਦੀ ਥਾਂ ਹੈ:
ਤੇ ਜਿਹੜਾ ਚੜ੍ਹਦਾ ਹੈ, ਡਿਗੇਗਾ, ਜਿਹੜਾ ਡਿਗਦਾ ਹੈ, ਉੱਠੇਗਾ,
ਚੱਕਰ ਦੀਆਂ ਅਰਾਂ ਸਦਾ ਘੁੰਮਦੀਆਂ ਰਹਿਣਗੀਆਂ,
ਤੇ ਤੁਸੀ ਏਸ ਤਬਦੀਲੀ ਦੇ ਚੱਕਰ ਨਾਲ ਬੱਧੇ ਹੋ,
ਜੇ ਇਸ ਨਾਲੋਂ ਟੁਟਨ ਦਾ ਕੋਈ ਸਾਧਨ ਨਾ ਹੋਵੇ,
ਤਾਂ ਇਹ ਬੇ-ਅੰਤ ਜੀਵਨ ਇਕ ਸਰਾਪ ਹੈ,
ਸਭ ਚੀਜ਼ਾਂ ਦੀ ਆਤਮਾ, ਇਕ ਬੇਤਰਸ ਪੀੜ ਹੈ!
ਪਰ ਤੁਸੀ ਬੱਧੇ ਨਹੀਂ ਹੋ! ਸਭ ਚੀਜ਼ਾਂ ਦੀ ਆਤਮਾ ਮਿੱਠੀ ਹੈ,
ਤੇ ਜੀਵਨ ਦੇ ਦਿਲ ਵਿਚ ਸ੍ਵਰਗੀ ਅਮਨ ਹੈ;
ਸ਼ੋਕ ਨਾਲੋਂ ਤਕੜੀ ਸਾਡੀ ਇੱਛਾ ਹੈ; ਜਿਹੜਾ ਚੰਗਾ ਸੀ
ਉਹ ਚੰਗੇਰਾ ਹੁੰਦਾ ਹੈ; - ਤੇ ਓੜਕ ਅਤਿ ਚੰਗਾ।
ਮੈਂ ਬੁਧ ਜਿਹੜਾ ਹੰਝੂਆਂ ਨਾਲ ਰੋਂਦਾ ਸਾਂ,
ਜਿਸਦਾ ਹਿਰਦਾ ਸਾਰੀ ਦੁਨੀਆ ਦੇ ਗ਼ਮਾਂ ਨਾਲ ਟੁੱਟ ਗਿਆ ਸੀ,
ਅਜ ਹਸਦਾ ਤੇ ਪ੍ਰਸੰਨ ਹਾਂ ਕਿ ਸੁਤੰਤ੍ਰਤਾ ਹੈ!
ਸੁਣੋ, ਜਿਹੜੇ ਦੁਖੀ ਹੋ ਤੇ ਜਾਣ ਲਵੋ
ਕਿ ਤੁਸੀ ਆਪਣੇ ਆਪ ਕੋਲੋਂ ਦੁਖੀ ਹੋ। ਤੁਹਾਨੂੰ ਕੋਈ ਮਜਬੂਰ
ਨਹੀਂ ਕਰਦਾ,
| ੧੭੯
੧੭੯