ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਰੰਗੇ ਘੋਗਿਆਂ ਨਾਲ ਇਸ ਨੂੰ ਮੋਰ ਦਾ ਗਲ ਲਕੀਰਿਆ ਸੀ,
ਸਦਾ ਰੁਝੀ ਹੋਈ, ਇਹ ਪੁਰਾਣੇ ਖੰਡਰਾਂ ਤੇ ਗ਼ਜ਼ਬਾਂ ਨੂੰ
ਸੁੰਦਰਤਾ ਵਿਚ ਵਟਾਂਦੀ ਰਹਿੰਦੀ ਹੈ।

ਸੁਨਹਿਰੀ ਸੂਰਜ-ਪੰਛੀ ਦੇ ਖ਼ਾਕੀ ਆਂਡਿਆਂ ਵਿਚ ਇਹਦੇ ਖ਼ਜ਼ਾਨੇ ਹਨ
ਮਖੀਆਂ ਦੇ ਛੇ-ਨੁਕਰੇ ਘਣ-ਛੱਤੇ ਵਿਚ ਇਹਦਾ ਅੰਮ੍ਰਿਤ ਘੜਾ ਹੈ,
ਕੀੜੀ ਨੂੰ ਇਹਦੇ ਇਰਾਦਿਆਂ ਦਾ ਪਤਾ ਹੈ,
ਚਿੱਟੀ ਘੁਗੀ ਨੂੰ ਉਹਨਾਂ ਦਾ ਚੰਗਾ ਗਿਆਨ ਹੈ।

ਇਹੀ ਉਕਾਬ ਦੇ ਖੰਭ ਖਿਲਾਰਦੀ ਹੈ,
ਜਦੋਂ ਉਹ ਸ਼ਿਕਾਰ ਘਰ ਲਿਆਉਂਦਾ ਹੈ:
ਇਹੀ ਬਘਿਆੜੀ ਨੂੰ ਬਚਿਆਂ ਕੋਲ ਘਲਦੀ ਹੈ;
ਇਹੀ ਅਨਸਲਾਹੀਆਂ ਜਿੰਦੜੀਆਂ ਲਈ ਖ਼ਰਾਕ ਤੇ ਮਿੱਤਰ
ਘਲਦੀ ਹੈ।

ਇਹ ਵਰਤੋਂ ਵਿਚ ਨਾ ਮੁਕਦੀ ਹੈ ਨਾ ਅਟਕਦੀ ਹੈ,
ਇਹਨੂੰ ਸਭ ਕੁਝ ਪਸੰਦ ਹੈ; ਮਾਂ ਦੇ ਥਣਾਂ ਵਿਚ
ਇਹੀ ਚਿੱਟਾ ਮਿੱਠਾ ਦੁਧ ਲਿਆਉਂਦੀ ਹੈ, ਤੇ ਇਹੀ ਉਹ ਚਿੱਟੇ
ਕਤਰੇ
ਜਿਨ੍ਹਾਂ ਨਾਲ ਜਵਾਨ ਸਪ ਡੰਗ ਮਾਰਦਾ ਹੈ, ਬਣਾਂਦੀ ਹੈ।

ਤੁਰਦੇ ਸਿਤਾਰਿਆਂ ਦਾ ਗੁੰਦਿਆ ਸੰਗੀਤ
ਅਕਾਸ਼ ਦੇ ਅਣਦਿਸਦੇ ਤੰਬੂ ਵਿਚ ਬਣਾਂਦੀ ਹੈ,
ਧਰਤ ਦੇ ਡੂੰਘੇ ਪਤਾਲਾਂ ਵਿਚ ਇਹ
ਸੋਨਾਂ, ਲਾਲ, ਨੀਲਮ, ਹੀਰੇ ਛੂਪਾਂਦੀ ਹੈ।

੧੮੧