ਪੰਨਾ:ਏਸ਼ੀਆ ਦਾ ਚਾਨਣ.pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਕਿਸੇ ਦੇ ਰੋਕਿਆਂ ਰੁਕਦੀ ਨਹੀਂ,
ਜੋ ਰੋਕਦਾ ਹੈ ਗੁਆਂਦਾ ਹੈ, ਜੋ ਸੇਂਵਦਾ ਹੈ ਪਾਂਦਾ ਹੈ;
ਲੁਕੀ ਚੰਗਿਆਈ ਦਾ ਸੁਖ ਸ਼ਾਂਤੀ ਤੇ ਸੁਖ ਹੈ,
ਲੁਕੀ ਬੁਰਿਆਈ ਦਾ ਮੁਲ ਪੀੜ ਹੈ!

ਇਹ ਸਭ ਕੁਝ ਵੇਖਦੀ ਹੈ, ਤੇ ਸਮਝਦੀ ਹੈ,
ਚੰਗਾ ਕਰੋ - ਇਹ ਮੁਲ ਪਾਂਦੀ ਹੈ! ਇਕ ਮਾੜ ਕਰੋ -
ਸਾਂਵਾਂ ਹਰਜਾਨਾ ਦੇਣਾ ਪੈਂਦਾ ਹੈ,
ਭਾਵੇਂ ਧਰਮ ਨਿਰਨੇ ਨੂੰ ਕੁਝ ਢਿਲ ਹੋ ਜਾਏ।

ਇਹ ਕ੍ਰੋਧ ਨਹੀਂ ਜਾਣਦੀ, ਇਹ ਖਿਮਾਂ ਨਹੀਂ ਕਰਦੀ,
ਇਹਦੇ ਪੂਰੇ ਵੱਟੇ, ਇਹਦੀ ਬੇ-ਪਾਸਕੂ ਤਕੜੀ ਸੱਚਾ ਤੋਲਦੀ ਹੈ,
ਸਮਾਂ ਕੁਝ ਨਹੀਂ, ਅਜ ਨਹੀਂ ਕਲ੍ਹ ਸਹੀ,
ਕਲ੍ਹ ਨਹੀਂ ਕਈਆਂ ਕਲ੍ਹਾਂ ਬਾਅਦ ਇਹ ਨਿਆਂ ਕਰੇਗੀ।

ਕਾਤਲ ਦਾ ਛੁਰਾ ਆਪਣੇ ਢਿੱਡ ਵਿਚ ਵਜਦਾ ਹੈ,
ਨਿਆਂ-ਹੀਨ ਸਾਲਸ ਆਪਣੀ ਪਨਾਹ ਗੁਆਂਦਾ ਹੈ,
ਝੂਠੀ ਜ਼ਬਾਨ ਆਪਣਾ ਝੂਠ ਭੰਡਦੀ ਹੈ,
 ਤੇ ਚੋਰ ਲੁਟੇਰੇ ਮੋੜਨ ਲਈ ਚੋਰੀ ਕਰਦੇ ਹਨ।

ਇਹ ਉਹਦਾ ਕਾਨੂੰਨ ਹੈ ਜਿਹੜਾ ਨੇਕੀ ਵਲ ਤੁਰਦਾ ਹੈ;
ਇਸਨੂੰ ਨਾ ਕੋਈ ਤੋੜ ਤਕ ਰੋਕ ਸਕਦਾ ਹੈ;
ਇਹਦਾ ਕੇਂਦਰ ਪ੍ਰੇਮ ਹੈ, ਇਹਦਾ ਅੰਤ ਅਮਨ ਹੈ,
ਮਿੱਠੀ ਪੂਰਨਤਾ ਹੈ। ਅਮਲ ਕਰੋ।

੧੮੩