ਪੰਨਾ:ਏਸ਼ੀਆ ਦਾ ਚਾਨਣ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਬੁਧ ਦੇ ਉਪਦੇਸ਼ਾਂ ਦਾ ਪਿਆਰ ਤੇ ਕੋਮਲਤਾ ਭਰਿਆ ਅਸਰ ਦਿਸਦੇ ਹਨ। ਸਾਰੀ ਮਨੁੱਖ ਜਾਤੀ ਦੇ ਤੀਜੇ ਭਾਗ ਨਾਲੋਂ ਵੀ ਵਧੀਕ ਲੋਕ ਆਪਣੇ ਅਖ਼ਲਾਕੀ ਤੇ ਧਾਰਮਕ ਖ਼ਿਆਲ ਇਸ ਉਜਾਗਰ ਸ਼ਹਿਜ਼ਾਦੇ ਕੋਲੋਂ ਲੈਂਦੇ ਹਨ, ਜਿਸਦੀ ਸ਼ਖ਼ਸੀਅਤ, ਭਾਵੇਂ ਇਤਲਾਹ ਦੇ ਵਰਤਮਾਨ ਵਸੀਲਿਆਂ ਤੋਂ ਬੜੀ ਅਧੂਰੀ ਤਰਾਂ ਪ੍ਰਕਾਸ਼ਤ ਹੋ ਸਕਦੀ ਹੈ, ਖ਼ਿਆਲ ਦੇ ਇਤਿਹਾਸ ਵਿਚ (ਇਕ ਹਸਤੀ ਨੂੰ ਛਡ ਕੇ) ਅਤਿ ਕੋਮਲ, ਅਤਿ ਪਵਿੱਤਰ, ਤੇ ਅਤਿ ਸੁਖਦਾਈ ਹੈ। (ਇਸ ਇਕ ਹਸਤੀ ਤੋਂ ਕਰਤੇ ਦਾ ਭਾਵ ਯਸੂ ਮਸੀਹ ਹੈ-ਅਨਵਾਦਕ)। ਬੋਧੀ ਪੁਸਤਕਾਂ ਕਈਆਂ ਵੇਰਵਿਆਂ ਵਿਚ ਪ੍ਰਸਪਰ ਅਜੋੜਤਾ ਰਖਦੀਆਂ ਹਨ, ਤੇ ਕਈ ਥਾਈਂ ਇਹ ਪੁਸਤਕਾਂ ਮਨਘੜਤ ਗੱਲਾਂ ਤੇ ਪਿੱਛੋਂ ਬਣੇ ਗਲਤ ਖ਼ਿਆਲਾਂ ਤੇ ਅਦਲਾ ਬਦਲੀਆਂ ਨਾਲ ਭਰੀਆਂ ਪਈਆਂ ਹਨ, ਪਰ ਤਾਂ ਵੀ ਇਕ ਗਲ ਇਨ੍ਹਾਂ ਵਿਚ ਸਾਂਝੀ ਹੈ, ਕਿ ਇਕ ਸ਼ਬਦ ਜਾਂ ਇਕ ਕਰਮ ਵੀ ਬੁਧ ਦੇ ਸੰਬੰਧ ਵਿਚ ਕਿਤੇ ਨਹੀਂ ਲਿਖਿਆ ਗਿਆ ਜਿਹੜਾ ਇਸ ਭਾਰਤੀ ਸ਼ਹਿਜ਼ਾਦੇ ਦੀ ਪੂਰਨ ਪਵਿੱਤ੍ਰਤਾ ਤੇ ਕੋਮਲਤਾ ਉਤੇ ਦਾਗ਼ ਲਾਂਦਾ ਹੋਵੇ। ਹਰ ਲਿਖੀ ਗਈ ਘਟਨਾ ਇਹ ਪ੍ਰਗਟ ਕਰਦੀ ਹੈ ਕਿ ਸ਼ਾਹੀ ਸਿਫ਼ਤਾਂ ਦੇ ਨਾਲ ਰਿਸ਼ੀ ਦੀ ਬੁਧ ਤੇ ਸ਼ਹੀਦ ਦੀ ਆਪਾ-ਵਾਰਨੀ ਭਗਤੀ ਦਾ ਸੁਹਣਾ ਜੋੜ ਮੇਲ ਸੀ।

ਏਸ ਲਈ ਗੌਤਮ ਨੂੰ ਮਨੁੱਖ ਜਾਤੀ ਦੀ ਮਹਾਨ ਫ਼ਤਹ ਦਾ ਸਿਹਰਾ ਦੇਣਾ ਦੁਨੀਆ ਦੇ ਸਿਆਣਿਆਂ ਨੇ ਪ੍ਰਵਾਨ ਕੀਤਾ ਹੈ। ਤੇ ਭਾਵੇਂ ਉਸ ਨੇ ਪੂਜਾ ਨੂੰ ਬੇ-ਅਰਥ ਦਸਿਆ ਸੀ, ਤੇ ਨਿਰਵਾਨ ਦੀ ਸਿਖਰ ਉਤੇ ਪੁਜ ਕੇ ਵੀ ਇਹੀ ਆਖਿਆ ਸੀ ਕਿ ਉਹ ਉਹੀ ਕੁਝ ਹੋ ਸਕਿਆ ਹੈ ਜੋ ਸਾਰੇ ਮਨੁੱਖ ਹੋ ਸਕਦੇ ਹਨ ਤਦ ਵੀ ਏਸ਼ੀਆ ਦੀ ਕ੍ਰਿਤਗਿਅਤਾ ਨੇ ਉਸ ਦੀ ਆਗਿਆ ਦਾ ਉਲੰਘਣ ਕਰਦਿਆਂ