ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/210

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

•ਗ੍ਰੰਥ ਠੀਕ ਆਂਹਦੇ ਹਨ, ਮੇਰੇ ਵੀਰੋ! ਹਰੇਕ ਆਦਮੀ ਦਾ ਜੀਵਨ ਉਹਦੇ ਪਹਿਲੇ ਜੀਵਨ ਦਾ ਸਿੱਟਾ ਹੈ, ਬੀਤੇ ਅਉਗਣ ਦੁਖ ਸੋਗ ਲਿਆਉਂਦੇ ਹਨ; ਤੇ ਬੀਤੇ ਗੁਣ ਸੁਖ ਪੈਦਾ ਕਰਦੇ ਹਨ,

ਜੋ ਤੁਸੀ ਬੀਜਦੇ ਹੋ। ਔਹ ਖੇਤ ਵੇਖੋ! ਸਰਹੋਂ ਸਰਹੋਂ ਸੀ, ਮਕਈ ਮਕਈ ਸੀ, ਖ਼ਾਮੋਸ਼ੀ ਤੇ ਹਨੇਰੇ ਨੂੰ ਪਤਾ ਸੀ!

ਏਸ ਤਰ੍ਹਾਂ ਆਦਮੀ ਦੀ ਕਿਸਮਤ ਜੰਮਦੀ ਹੈ।

ਮਨੁੱਖ ਆਉਂਦਾ ਹੈ, ਆਪਣੇ ਬੀਜੇ ਨੂੰ ਕੱਟਣ ਵਾਲਾ, ਸਰਹੋ, ਮਕਈ, ਜਿੰਨੀ ਪਿਛੇ ਬੀਜੀ ਸੀ; ਤੇ ਐਨਾ ਘਾਹ ਬਰੂਟ ਤੇ ਵਿਸ-ਭਰੀਆਂ ਬੂਟੀਆਂ, ਜਿਹੜੀਆਂ ਉਹਨੂੰ ਤੇ ਪੀੜਤ ਧਰਤੀ ਨੂੰ ਹਾਨੀ ਦੇਂਦੀਆਂ ਹਨ।

ਜੇ ਉਹ ਠੀਕ ਜਤਨ ਕਰੇਗਾ, ਇਹਨਾਂ ਨੂੰ ਪੁਟ ਕੇ, ਇਹਨਾਂ ਦੀ ਥਾਂ ਚੰਗੇ ਬੀਜ ਬੀਜੇਗਾ, ਤਾਂ ਉਹਦੀ ਧਰਤੀ ਸੁਹਣੀ, ਸਾਫ਼ ਤੇ ਫਲਦਾਰ ਹੋਵੇਗੀ, ਤੇ ਅਮੀਰ ਫ਼ਸਲ ਦੀ ਆਸ ਬਨ੍ਹਾਇਗੀ।

ਜੇ ਪਾਣੀ, ਦੁਖ ਦੇ ਕਾਰਨਾਂ ਨੂੰ ਸਮਝ ਕੇ, ਸਬਰ ਨਾਲ ਜਰਦਾ ਤੇ ਆਪਣੇ ਬੀਤੇ ਅਉਗਣਾਂ ਦਾ ਪੂਰਾ ਕਰਜ਼ਾ, ਸਦਾ ਪਿਆਰ ਤੇ ਸਚਾਈ ਵਿਚ ਉਤਾਰਨ ਦਾ ਜਤਨ ਕਰਦਾ ਹੈ;

</poem>

੧੮੪