ਪੰਨਾ:ਏਸ਼ੀਆ ਦਾ ਚਾਨਣ.pdf/211

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਕਿਸੇ ਦਾ ਕੁਝ ਨਾ ਖੋਹਕੇ, ਉਹ ਆਪਣੇ ਲਹੂ ਵਿਚੋਂ
ਝੂਠ ਤੇ ਸੁਆਰਥ ਬਿਲਕੁਲ ਕੱਢ ਦੇਂਦਾ ਹੈ;
ਨਿਮਰ ਕਸ਼ਟ ਝੱਲ ਕੇ, ਹਾਨੀ ਦੇ ਬਦਲੇ
ਸ਼ੀਲਤਾ ਤੇ ਚੰਗਿਆਈ ਦੇਂਦਾ ਹੈ,

ਜੇ ਉਹ ਪ੍ਰਤੀ ਦਿਨ ਤਰਸ ਭਰਪੂਰ ਹੁੰਦਾ ਜਾਂਦਾ ਹੈ,
ਪਵਿੱਤ੍, ਨਿਆਂਕਾਰੀ, ਦਯਾਵਾਨ ਤੇ ਸੱਚਾ;
ਤੇ ਚੰਬੜ ਚੰਬੜ ਫੜਦੀ ਕਾਮਨਾ ਦੀਆਂ ਜੜ੍ਹਾਂ ਪੁਟਦਾ ਹੈ,
ਇਥੋਂ ਤਕ ਕਿ ਜਿਊਣ ਦਾ ਮੋਹ ਮੁੱਕ ਜਾਂਦਾ ਹੈ:

ਉਹ ਮਰ ਕੇ, ਆਪਣਾ ਖਾਤਾ ਬੰਦ ਕਰ ਛਡਦਾ ਹੈ,
ਉਹਦੇ ਭੈੜ ਮਰ ਚੁੱਕੇ ਤੇ ਕਰਜ਼ਾ ਮੁੱਕ ਗਿਆ ਹੁੰਦਾ ਹੈ,
ਉਹਦੀ ਨੇਕੀ ਤਿੱਖੀ ਤੇ ਤਕੜੀ, ਦੂਰ ਤੇ ਨੇੜੇ ਹੁੰਦੀ ਹੈ,
ਤੇ ਫਲ ਉਹਦੇ ਮਗਰ ਆਉਂਦੇ ਹਨ।

ਐਸੇ ਪੁਰਖ ਨੂੰ ਜਿਊਣ ਦੀ ਲੋੜ ਨਹੀਂ ਜਿਸ ਨੂੰ ਤੁਸੀਂ ਜਿਊਣ
ਆਖਦੇ ਹੋ;
ਜੋ ਕੁਝ ਉਹਦੇ ਵਿਚ ਆਰੰਭ ਨਾਲ ਅਰੰਭਿਆ ਗਿਆ ਸੀ,
ਅੰਤ ਹੋ ਗਿਆ ਹੈ: ਉਸ ਨੇ ਮਨੁਖ ਬਣਾਨ ਵਾਲੇ ਦਾ
ਮਨੋਰਥ ਪੂਰਾ ਕਰ ਦਿੱਤਾ ਹੈ।

ਉਹਨੂੰ ਫੇਰ ਕਾਮਨਾਆਂ ਦੁਖ ਨਹੀਂ ਦੇਣਗੀਆਂ,
ਨਾ ਪਾਪ ਦਾ਼ਗੀ-ਕਰਨਗੇ, ਨਾ ਧਰਤੀ ਦੇ ਹਰਖ ਸ਼ੋਕ
ਉਹਦਾ ਸਦੀਵੀ ਅਮਨ ਭੰਗ ਕਰਨਗੇ,
ਨਾ ਮੌਤ ਤੇ ਜ਼ਿੰਦਗੀ ਉਹਨੂੰ ਭੁਆਣਗੇ।

੧੮u