ਪੰਨਾ:ਏਸ਼ੀਆ ਦਾ ਚਾਨਣ.pdf/213

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਦਲਦਲ ਢੂੰਡ ਕੇ ਘਣਾ ਜੰਗਲ ਬਣ ਜਾਂਦਾ ਹੈ।

ਇਹ ਲਾਭ ਪੁਚਾਂਦਾ ਹੈ, ਜਾਂ ਹਾਨੀ ਦੇਂਦਾ ਹੈ।
ਜਦੋਂ ਕੌੜਾ ਜੱਲਾਦ, ਮੌਤ, ਇਹਨੂੰ ਫੜਕਾਂਦਾ ਹੈ,
ਤਾਂ ਇਹਦਾ ਅਨਸੋਧਿਆ ਜੀਵਨ ਲਹੂ ਲੁਹਾਨ ਭੌਂਦਾ ਹੈ,
ਪਲੇਗ ਤੇ ਕਹਿਤ ਦੀਆਂ ਹਨੇਰੀਆਂ ਉਤੇ ਭਟਕਦਾ ਹੈ।

ਪਰ ਜਦੋਂ ਕੋਮਲ-ਚਿਤ ਤੇ ਮੁਨਸਫ਼ ਮਰਦਾ ਹੈ, ਮਿਠੀਆਂ ਪੌਣਾਂ
ਰੁਮਕਦੀਆਂ ਹਨ;
ਦੁਨੀਆ ਅਮੀਰ ਹੁੰਦੀ ਹੈ, ਜੇਕਰ ਥਲਾਂ ਵਿਚ ਵਗਦੀ ਨਦੀ
ਅੰਦਰ ਧੱਸ ਜਾਂਦੀ ਹੈ, ਪਰ ਵਧੇਰੇ ਪਵਿੱਤ ਤੇ ਚੌੜੇਗੀ ਹੋ ਕੇ
ਕਿਤੇ ਅਗੇਰੇ ਚਮਕ ਨਿਕਲਦੀ ਹੈ।

ਏਸ ਤਰ੍ਹਾਂ ਸਿੱਖੇ ਗੁਣ ਸੁਖੇਰੀ ਉਮਰ ਲਿਆਉਂਦੇ ਹਨ,
ਜਿਹੜੀ ਅਉਗਣਾਂ ਕਰਕੇ ਮੰਜ਼ਲੋਂ ਪਰੇਡੀ ਅਟਕੀ ਰਹਿੰਦੀ ਹੈ,
ਤਾਂ ਵੀ ਇਹ ਪੇ੍ਮ-ਨੇਮ ਸਭ ਦਾ ਪਾਤਸ਼ਾਹ ਹੈ,
ਤੇ ਕਲਪਾਂ ਦੇ ਅੰਤ ਤਕ ਹਕੂਮਤ ਕਰੇਗਾ।

ਰੋਕਦਾ ਕੌਣ ਹੈ? - ਭਰਾਵੋ! ਹਨੇਰਾ ਰੋਕਦਾ ਹੈ!
 ਇਹ ਅਗਿਆਨ ਪੈਦਾ ਕਰਦਾ ਹੈ, ਜਿਦੇ ਕਰ ਕੇ ਤੁਸੀ
 ਨਕਲ ਨੂੰ ਅਸਲ ਮੰਨਦੇ ਹੋ, ਤੇ ਕਬਜ਼ੇ ਲਈ ਤਰਸਦੇ ਹੋ,
ਤੇ ਲੈ ਕੇ ਤ੍ਰਿਸ਼ਨਾ ਨੂੰ ਚੰਬੜਦੇ ਹੋ ਜਿਹੜੀ ਦੁਖਦਾਈ ਹੈ।

 ਤੁਸੀਂ ਜਿਹੜੇ ਵਿਚਲੀ ਰਾਹ (Middle Road) ਤੇ ਤੁਰੋਗੇ,

੧੮੭