ਜਿਸ ਰਾਹ ਨੂੰ ਸੁਘੜ ਬੁੱਧੀ ਢੂੰਡਦੀ ਤੇ ਸ਼ਾਂਤੀ ਪੱਧਰਾ ਕਰਦੀ ਹੈ,
ਤੁਸੀਂ ਜਿਹੜੇ ਉੱਚੇ ਨਿਰਵਾਨ-ਮਾਰਗ ਤੇ ਤੁਰੋਗੇ,
ਚਾਰ ਚੰਗੀਆਂ ਸਚਿਆਈਆਂ ਸਵ੍ਰਨ ਕਰੋ,
ਪਹਿਲੀ ਸਚਿਆਈ ਸ਼ੋਕ ਹੈ, ਭੁਲੇਖਾ ਨਾ ਖਾਓ!
ਜੀਵਨ ਜਿਸਨੂੰ ਤਾਂਘਦੇ ਹੋ ਇਕ ਲੰਮਾ ਕਸ਼ਟ ਹੈ;
ਇਸ ਦੀਆਂ ਪੀੜਾਂ ਚਿਰ-ਸਥਾਈ ਹਨ; ਤੇ ਇਸਦੇ ਹਰਖ
ਪੰਛੀਆਂ ਵਾਂਗ ਘੜੀ ਬਹਿੰਦੇ ਤੇ ਉਡ ਜਾਂਦੇ ਹਨ।
ਜਨਮ ਦੀ ਪੀੜ, ਸਹਾਇਤਾ-ਹੀਨ ਦਿਨਾਂ ਦੀ ਪੀੜ,
ਗਰਮ ਜਵਾਨੀ ਦੀ ਪੀੜ ਤੇ ਭੱਦੀ ਮਨੁਖਤਾ ਦੀ ਪੀੜ,
ਠੁਰਕਦੇ ਬੁੱਢੇ ਵਰ੍ਹਿਆਂ ਦੀ ਪੀੜ, ਤੇ ਸਾਹ-ਘੁਟਣੀ ਮੌਤ ਦੀ,
ਇਹ ਤੁਹਾਡੇ ਤਰਸ ਯੋਗ ਸਮੇਂ ਨੂੰ ਭਰਪੂਰ ਰਖਦੀਆਂ ਹਨ।
ਲਾਡਲਾ ਪ੍ਰੇਮ ਮਿੱਠਾ ਹੈ; ਪਰ ਚਿਖ਼ਾ ਦੀਆਂ ਲਾਟਾਂ
ਇਹਦੀ ਸੁਖਾਂ ਦੀ ਛਾਤੀ ਤੇ ਇਹਦੇ ਚੁੰਮਦੇ ਬੁਲ੍ਹਾਂ ਨੂੰ
ਝੁਲਸਦੀਆਂ ਹਨ;
ਰਣਜੋਧਾ ਬਲ ਸੂਰਬੀਰ ਹੈ, ਪਰ ਕੀ ਰਾਜਾ ਤੇ ਰੰਕ,
ਸਭ ਦੀਆਂ ਹਡੀਆਂ ਨੂੰ ਇੱਲਾਂ ਠੂੰਗਦੀਆਂ ਹਨ।
ਧਰਤੀ ਸੁੰਦਰ ਹੈ, ਪਰ ਇਹਦੇ ਸਾਰੇ ਜੰਗਲੀ-ਟੱਬਰ
ਜਿਊਣ ਲਈ ਭੁੱਖੇ, ਪ੍ਰਸਪਰ ਕਤਲ-ਖੂਨ ਦੀ ਸਾਜ਼ਸ਼ ਕਰਦੇ ਹਨ;
ਆਕਾਸ਼ ਨੀਲਮ ਦੇ ਬਣੇ ਹਨ, ਪਰ ਜਦ ਭੁਖੀ ਖ਼ਲਕਤ ਪੁਕਾਰਦੀ ਹੈ
ਇਕ ਕਣੀ ਜਲ ਦੀ ਇਹ ਵਰਸਾਂਦੇ ਨਹੀਂ!
੧tt