ਪੰਨਾ:ਏਸ਼ੀਆ ਦਾ ਚਾਨਣ.pdf/215

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੋਗੀ ਕੋਲੋਂ ਪੁਛੋ, ਸੋਗੀ ਕੋਲੋਂ, ਤੇ ਉਸ ਕੋਲੋਂ
 ਜਿਹੜਾ ਬੇ-ਮਿਤ੍ ਕੱਲਾ ਡੰਗੋਰੀ ਨਾਲ ਠੇਡੇ ਖਾਂਦਾ ਹੈ:
"ਜਿਉਣਾ ਭਾਂਉਂਦਾ ਈ?"ਆਖੇਗਾ ਬਾਲ ਸਿਆਣਾ ਹੈ
 ਜਿਹੜਾ ਜੰਮਦਿਆਂ ਰੋਂਦਾ ਹੈ।

ਦੂਜੀ ਸਚਿਆਈ ਸ਼ੋਕ ਦਾ ਕਾਰਨ ਹੈ।
ਕਿਹੜਾ ਰੰਜ ਹੈ ਜਿਹੜਾ ਆਪੇ ਉਪਜਦਾ ਹੈ, ਤਿ੍ਸ਼ਨਾ ਚੋਂ ਨਹੀਂ

ਉਠਦਾ?
 ਸੁਰਤੀਆਂ ਤੇ ਦਿਸਦੀਆਂ ਵਸਤਾਂ ਮਿਲ ਕੇ
ਕਾਮਨਾ ਦੀ ਅਗਨੀ ਦਾ ਤਿੱਖਾ ਸ਼ੁਅਲਾ ਜਗਾਂਦੀਆਂ ਹਨ:
 ਏਸ ਤਰਾਂ ਤਿਆਰ
ਤਿ੍ਸ਼ਨਾ ਮਚਦੀ ਹੈ, ਚੀਜ਼ਾਂ ਦੀ ਭੁਖ ਤੇ ਮੋਹ।
ਤੁਸੀ ਪਰਛਾਵਿਆਂ ਨੂੰ ਘੁਟ ਘੁਟ ਚੰਬੜਦੇ ਹੋ: ਸੁਪਨਿਆਂ ਨੂੰ
ਪਿਆਰਦੇ ਹੋ;
 ਵਿਚ ਇਕ ਝੂਠੀ ਖ਼ੁਦੀ ਵਸਾਂਦੇ ਹੋ, ਤੇ ਦੁਆਲੇ
ਉਹ ਦੁਨੀਆ ਰਚਾਂਦੇ ਹੋ ਜਿਹੜੀ ਜਾਪਦੀ ਹੈ;

 ਪ੍ਰੇਡਿਆਂ ਸਿਖਰਾਂ ਉਤੇ ਝਾਕਦੇ ਨਹੀਂ, ਉਹਨਾਂ ਮਧੁਰ ਪੌਣਾਂ ਨੂੰ
ਸੁਣਦੇ ਨਹੀਂ,
ਜਿਹੜੀਆਂ ਇੰਦਰ ਦੇ ਆਕਾਸ਼ੋਂ ਵੀ ਪਰ੍ਹਿਓ ਆਉਂਦੀਆਂ ਹਨ,
ਓਸ ਸੱਚੇ ਜੀਵਨ ਦੇ ਸੱਦੇ ਦਾ ਉੱਤਰ ਨਹੀਂ ਦਿੰਦੇ
ਜਿਹੜਾ ਕੂੜ ਨਾਲੋਂ ਵਖ ਹੋਣ ਵਾਲੇ ਲਈ ਰਖਿਆ ਹੈ।

ਇੰ ਘਾਲਾਂ ਤੇ · ਖ਼ਾਹਿਸ਼ਾਂ ਵਧਦੀਆਂ ਹਨ, ਜਿਹੜੀਆਂ ਧਰਤੀ ਦਾ
ਜੰਗ ਰਚਾਂਦੀਆਂ ਹਨ,

੧੯੯