ਪੰਨਾ:ਏਸ਼ੀਆ ਦਾ ਚਾਨਣ.pdf/216

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇੰਝ ਹਦੇ ਮੁਠੇ ਦਿਲ ਸੋਗੀ ਹੁੰਦੇ ਤੇ ਖਾਰੇ ਅੱਥਰੂ ਡੋਲਦੇ ਹਨ: ਇੰਝ ਤਿਸ਼ਨਾਆਂ, ਸਾੜੇ, ਕੋਧ ਤੇ ਘਿਣਾਆਂ ਚਮਕਦੀਆਂ ਹਨ, ਇੰਝ ਵ; ਲਹੂ-ਦਾਗੇ ਵਰਿਆਂ ਦੇ ਲਾਲ ਪੈਰਾਂ ਉਤੇ ਲੰਘੀ ਜਾਂਦੇ ਹਨ । ਏਸ ਤਰਾਂ ਜਿਥੇ ਅਨਾਜ ਉਗਣਾ ਚਾਹੀਦਾ ਸੀ, ਓਥੇ ਵਰਾਣੁ-ਬੂਟੀ ਦੀਆਂ ਚੰਦਰੀਆਂ ਜੜ੍ਹਾਂ ਤੇ ਵਿਹੁ-ਫੁਲ ਖਿੱਲਰ ਜਾਂਦੇ ਹਨ; ਤੇ ਚੰਗੇ ਬੀਜਾਂ ਨੂੰ ਓਥੇ ਡਿਗਣ ਤੇ ਪੁੰਗਰਨ ਦੀ ਥਾਂ ਨਹੀਂ ਮਿਲਦੀ; ਤੇ ਵਿਹੁ-ਕਟੋਰੀ ਨਾਲ ਗੁਟ ਹੋਈ ਆਤਮਾ ਤੁਰ ਜਾਂਦੀ ਹੈ, ਤੇ ਹੋਰ ਪੀਣ ਦੀ ਤਿਹ ਨਾਲ ਕਮਲਾ ਹੋਇਆ ਕਰਮ ਮੁੜਦਾ ਹੈ ਸੂਰਤੀ-ਮੋਹਿਆ ਮੈਲਾ ਆਪਾ ਫੇਰ ਅਰੰਭਿਆ ਜਾਂਦਾ ਹੈ, ਤੇ ਨਵੇਂ ਧੋਖੇ ਖੱਟਦਾ ਹੈ : ਤੀਸਰੀ ਸਚਿਆਈ ਸ਼ੋਕ-ਅੰਤ ਹੈ। ਇਹ ਅਮਨ ਹੈ; ਜਿਉਣ ਦੀ ਲਾਲਸਾ ਤੇ ਖ਼ੁਦੀ ਤੇ ਮੋਹ ਨੂੰ ਜਿੱਤਣਾ ਹੈ, ਛਾਤੀ ਵਿਚੋਂ ਕਾਮਨਾ ਦੀਆਂ ਡੂੰਘੀਆਂ ਜੜ੍ਹਾਂ ਨੂੰ ਪੁਟਣਾ ਹੈ, ਅੰਦਰਲੀ ਖਿਚੋਤਾਣ ਨੂੰ ਮੱਠਾ ਕਰਨ ਲਈ, ਪ੍ਰੇਮ ਲਈ ਸਦੀਵੀ ਸੁਹੱਪਣ ਨੂੰ ਘੁੱਟ ਕੇ ਫੜਨਾ, ਸ਼ਾਨ ਲਈ ਆਪੇ ਦਾ ਸਾਮੀ ਬਣਨਾ, ਖ਼ੁਸ਼ੀ ਲਈ ਦੇਵਤਿਆਂ ਨਾਲੋਂ ਵੀ ਉਚੇਰਾ ਜਿਊਣਾ, ਤੇ ਅਮੁੱਕ ਦੌਲਤ ਲਈ ਪੱਕੇ ਖ਼ਜ਼ਾਨੇ ਜੋੜਨੇ ૧૯૦ Digitized by Panjab Digital Library / www.panjabdigilib.org