ਪੰਨਾ:ਏਸ਼ੀਆ ਦਾ ਚਾਨਣ.pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{{center|<poem>ਅਠ-ਰਾਹਾ ਮਾਰਗ ਸ਼ਾਂਤੀ ਲਿਆਉਂਦਾ ਹੈ,
ਨੀਵੇਂ ਰਾਹੀਂ ਵੀ ਤੁਰਦਾ ਤੇ ਉੱਚੀ ਚੜਾਈ ਵੀ ਚੜ੍ਹਦਾ ਹੈ।
ਤਕੜੀ ਆਤਮਾ ਛੇਤੀ ਤੁਰਦੀ ਹੈ, ਕਮਜ਼ੋਰ ਅਟਕਦੀ ਹੈ।
ਪਰ ਸਾਰੇ ਸੂਰਜ-ਕ੍ਰਿਨੀਆਂ ਬਰਫ਼ਾਂ ਤਕ ਅਪੜਦੇ ਹਨ!
ਫੇਰ ਸ਼ੋਕ ਅੰਤ ਹੋ ਜਾਂਦਾ ਹੈ, ਕਿਉਂਕਿ ਜ਼ਿੰਦਗੀ ਤੇ ਮੌਤ ਦੋਵੇਂ ਮੁਕ
ਜਾਂਦੇ ਹਨ।

ਮਾਰਗ ਦੀ ਪਹਿਲੀ ਚੰਗੀ ਪਧਰਾਈ ਸੱਚਾ ਅਸੂਲ ਹੈ।
ਧਰਮ ਦਾ ਧਿਆਨ ਕਰਕੇ ਤੁਰੋ, ਕਦੇ ਕਿਸੇ ਨੂੰ ਕਸ਼ਟ ਨਾ ਦਿਓ;
ਕਰਮਾਂ ਨੂੰ ਚੇਤੇ ਰੱਖੋ, ਇਹੀ ਮਨੁੱਖ ਦੀ ਕਿਸਮਤ ਬਣਾਂਦੇ ਹਨ;
ਆਪਣੀ ਸੁਰਤੀ ਉਤੇ ਸਦਾ ਕਾਬੂ ਰਖੋ।

ਦੂਜੀ ਪਧਰਾਈ ਸੱਚਾ ਮਨੋਰਥ ਹੈ। ਸਭ ਪ੍ਰਾਣੀਆਂ ਲਈ
ਸ਼ੁਭ-ਇੱਛਾ ਕਰੋ, ਨਿਰਦਯਤਾ, ਲੋਭ ਤੇ ਕ੍ਰੋਧ
ਉੱਕੇ ਵਿਚੋਂ ਕੱਢ ਸੁਟੋ, ਤਾ ਕਿ ਤੁਹਾਡੇ ਜੀਵਨ ਐਉਂ ਹੋ ਜਾਣ
ਜੀਕਰ ਕੋਮਲ ਪੌਣਾਂ ਵਗਦੀਆਂ ਲੰਘਦੀਆਂ ਹਨ।

ਤੀਜੀ ਪਧਰਾਈ ਸੱਚਾ ਬੋਲ ਹੈ। ਬੁੱਲਾਂ ਨੂੰ ਹੁਕਮ ’ਚ ਰਖੋ
ਜਿਵੇਂ ਉਹ ਮਹਿਲ-ਦਰ ਹੁੰਦੇ ਹਨ ਤੇ ਰਾਜਾ ਅੰਦਰ ਵਸਦਾ ਹੈ;
ਸ਼ਾਂਤ ਤੇ ਸੁਹਣੇ ਆਦਰ-ਭਰੇ ਸਭ ਸ਼ਬਦ ਹੋਣ
ਜਿਹੜੇ ਰਾਜੇ ਦੇ ਮੂੰਹੋਂ ਨਿਕਲਦੇ ਹਨ।

ਚੌਥੀ ਪਧਰਾਈ ਸੱਚਾ ਵਤੀਰਾ ਹੈ। ਹਰੇਕ ਅਮਲ

}}</poem>

੧੯੨