ਮਾਰਗ ਉਤੇ ਤੁਰੋ!ਉਹਨੇ ਸਮਝੋ ਚੋਖਾ ਪੈਂਡਾ ਕਰ ਲਿਆ ਹੈ,
ਜਿਸ ਇਕ ਵੀ ਮਨ-ਮੋਂਹਦਾ ਅਉਗਣ ਵਸ ਕਰ ਲਿਆ ਹੈ।
ਮਾਰਗ ਉਤੇ ਤਰੋ!ਏਥੇ ਅਰੋਗਤਾ ਦਾਤੀਆਂ ਨਦੀਆਂ ਵਗਦੀਆਂ ਹਨ,
ਸਭ ਤ੍ਰਿਸ਼ਨਾ ਮਿਟਾਂਦੀਆਂ ਹਨ!ਏਥੇ ਸਜ-ਖਿੜੇ ਫੁਲ ਮਹਿਕਦੇ ਹਨ,
ਤੇ ਸਾਰੇ ਰਾਹ ਵਿਚ ਖੁਸ਼ੀ ਵਿਛਾਂਦੇ ਹਨ।
ਏਥੇ ਘੜੀਆਂ ਮਿਠੀਆਂ ਤੇ ਤਿਖੀਆਂ ਬੀਤਦੀਆਂ ਹਨ।
ਹੀਰਿਆਂ ਨਾਲੋਂ ਮਹਿੰਗਾ ਏਸ ਕਾਨੂੰਨ (Law) ਦਾ ਖ਼ਜ਼ਾਨਾ ਹੈ:
ਮਾਖਿਓਂ ਨਾਲੋਂ ਮਿਠੀ ਇਸਦੀ ਮਿਠਾਸ ਹੈ;
ਇਸ ਦੀਆਂ ਖ਼ੁਸ਼ੀਆਂ ਦੀ ਉਪਮਾ ਨਹੀਂ ਦਿਤੀ ਜਾ ਸਕਦੀ;
ਇਸ ਜੀਵਨ ਦੇ ਪੰਜ ਨੇਮ ਹਨ,ਸੁਣੋ:——
ਮਾਰ ਨਾ — ਤਰਸ ਦਾ ਸਦਕਾ — ਮਤੇ ਕਿਸੇ
ਉਤਾਂਹ ਚੜ੍ਹਦੀ ਜਿੰਦ ਨੂੰ ਤੂੰ ਕੋਹ ਛਡੇਂ!
ਖੁਲ੍ਹੀ ਤਰ੍ਹਾਂ ਦੇਹ ਤੇ ਲੈ,ਪਰ ਲੋਭ ਜਾਂ ਜ਼ੋਰ ਜਾਂ ਧੋਖੇ ਨਾਲ
ਕਿਸੇ ਕੋਲੋਂ ਕੁਝ ਨਾ ਲੈ ਜੋ ਉਹਦਾ ਆਪਣਾ ਹੈ।
ਝੂਠੀ ਗਵਾਹੀ ਨਾ ਦੇਹ,ਨਾ ਤੁਹਮਤ ਲਾ,ਨਾ ਝੂਠ ਕਹੁ,
ਸਚਿਆਈ ਅੰਦਰਲੀ ਪਵਿਤ੍ਰਤਾ ਦੀ ਬੋਲੀ ਹੈ।
ਨਸ਼ੇ ਦਵਾਈਆਂ ਤਿਆਗ ਜਿਹੜੇ ਬੁਧ ਛਿਗਾੜਦੇ ਹਨ,
ਸਾਫ਼ ਮਨ, ਸਾਫ਼ ਸਰੀਰ ਕਿਸੇ ਸੋਮਾਂ ਰਸ ਦੇ ਮੁਥਾਜ ਨਹੀਂ।
ਗੁਆਂਢੀ ਦੀ ਪਤਨੀ ਵਲ ਨਜ਼ਰ ਮੈਲੀ ਨਾ ਕਰ,
ਨਾ ਸਰੀਰ ਨਾਲ ਉਹ ਪਾਪ ਕਰ ਜਿਹੜੇ ਵਰਜਤ ਹਨ,ਯੋਗ ਨਹੀਂ।"
X x x
੧੯੬