ਪੰਨਾ:ਏਸ਼ੀਆ ਦਾ ਚਾਨਣ.pdf/225

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕੀਕਰ ਉਹ ਮੋਹ ਤੇ ਮਾਇਆ ਦੇ ਜਾਲ ਤੋਂ ਬਚ ਸਕਦੇ ਹਨ, ਕੀ ਖਾਣਾ ਤੇ ਕੀ ਪੀਣਾ ਚਾਹੀਦਾ ਹੈ, ਤੇ ਤਿੰਨ ਸਾਦੇ ਭਗਵੇ ਵਸਤਰ ਰਖਣੇ, ਤੇ ਇਕ ਕਪੀਨ, ਖਪੁਰ ਤੇ ਕਰਮੰਡਲ । ਏਸ ਤਰ੍ਹਾਂ ਉਹਨਾਂ ਨੇ ਸਾਡੇ ਸੰਗ ਦੀ ਪੱਕੀ ਨੀਂਹ ਰਖੀ ਭਗਵੇਂ ਚਲੇ ਦਾ ਬੀਬਾ ਸੰਗੁ . ਜਿਹੜਾ ਅਜ ਦਿਨ ਤਕ ਦੁਨੀਆ ਦੀ ਸਹਾਇਤਾ ਲਈ ਕਾਇਮ ਹੈ। | ਉਸ ਸਾਰੀ ਰਾਤ ਭਗਵਾਨ ਕਾਨੂੰਨ ਦਾ ਉਪਦੇਸ਼ ਦੇਂਦੇ ਰਹੇ; ਕਿਸੇ ਨੇ ਅੱਖ ਨਾ ਲਾਈ - ਕਿਉਂਕਿ ਸਰੋਤੇ ਅਕੱਥ ਆਨੰਦ ਵਿਚ ਮਗਨ ਸਨ ਨੂੰ ਜਦੋਂ ਉਪਦੇਸ਼ ਕਿਆ ਤਾਂ ਰਾਜਾ ਤਖਤ ਉਤੇ ਖੜੋ ਗਿਆ, ਤੇ ਨੰਗੇ ਪੈਰੀਂ ਆਪਣੇ ਪੁੱਤਰ ਦੇ ਸਨਮੁਖ ਝੁਕ ਗਿਆ, ਚੋਲੇ ਦੀ ਕੰਨੀ ਚੰਮ ਕੇ ਆਖਣ ਲਗਾ, “ਓ ਪੁਤਰ ! ਮੈਨੂੰ ਵੀ ਪ੍ਰਵਾਨ ਕਰ ਲੈ, ਤੇਰੇ ਸੰਗ ਦਾ ਅਤਿ ਛੋਟਾ, ਨਾਚੀਜ਼ ।” ਤੇ ਮਿੱਠੀ ਯਸ਼ੋਧਰਾਂ, ਹੁਣ ਪੂਰਨ ਸੁਖੀ, ਬੋਲੀ; ‘ਰਾਹੁਲ ਨੂੰ ਦਿਓ, ਹੇ ਪਹੁਤੀ ਆਤਮਾ, ਉਹਦੇ ਵਿਰਸੇ ਲਈ ਆਪਣੇ ਨਾਮ ਦੀ ਪਾਤਸ਼ਾਹੀ ਦਾ ਖ਼ਜ਼ਾਨਾ ! | ਏਸ ਤਰਾਂ ਉਹ ਤਿੰਨੇ, ਮਾਰਗ ਵਿਚ ਦਾਖ਼ਲ ਹੋਏ । + + + ਇਹ ਉਹਦਾ ਅੰਤ ਹੈ ਜੋ ਮੈਂ ਲਿਖਣਾ ਸੀ, | ਮੈਂ ਭਗਵਾਨ ਨੂੰ ਪਿਆਰਦਾ ਹਾਂ, ਕਿਉਂਕਿ ਉਹ ਸਾਨੂੰ ਸਭ ਨੂੰ ਪਿਆਰਦੇ ਸਨ । ਮੈਂ ਥੋ ਹੀ ਜਾਣਦਾ ਸਾਂ, ਥੋੜਾ ਹੀ ਦਸ ਸਕਿਆ ਹਾਂ, | ਭਗਵਾਨ ਤੇ ਉਹਦੇ ਅਮਨ-ਮਾਰਗ ਨੂੰ ਮਸਾਂ ਛੁਹ ਹੀ ਸਕਿਆ ਹਾਂ । ਏਸ ਦਿਨ ਤੋਂ ਉਪ੍ਰੰਤ ਪੰਜਤਾਲੀ ਵਰੇ, ਕਈਆਂ ਦੇਸਾਂ, ਕਈਆਂ ਜ਼ਬਾਨਾਂ ਵਿਚ ਉਹਨਾਂ ਸਾਡੇ ਏਸ਼ੀਆ ਨੂੰ ਚਾਨਣ ਦਿਤਾ, ੧੯੯ Digitized by Panjab Digital Library / www.panjabdigilib.org