ਪੰਨਾ:ਏਸ਼ੀਆ ਦਾ ਚਾਨਣ.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜਾ ਚਾਨਣ ਅਜ ਤਕ ਸੁਹਣਾ ਹੈ,
ਉਹਨਾਂ ਤਕੜੀ ਪਰ ਕੋਮਲ ਰੂਹ ਨਾਲ ਜਗਤ ਨੂੰ ਜਿੱਤਿਆ:
ਇਹ ਸਭ ਕੁਝ ਪੂਜਯ ਗ੍ਰੰਥਾਂ ਵਿਚ ਲਿਖਿਆ ਹੈ,
ਤੇ ਕਿੱਥੇ ਉਹ ਫਿਰੇ, ਕਿਨ੍ਹਾਂ ਅਭਿਮਾਨੀ ਪਾਤਸ਼ਾਹਾਂ ਨੇ
ਉਹਨਾਂ ਦੇ ਮਿੱਠੇ ਸ਼ਬਦ ਪੱਥਰਾਂ ਚੱਟਾਨਾ ਉਤੇ ਉਕਰਾਏ;
ਤੇ ਕੀਕਰ - ਜਦੋਂ ਸਮਾਂ ਪੂਰਾ ਹੋ ਗਿਆਂ -
ਬੁਧ ਚਲਾਣਾ ਕਰ ਗਏ, ਵੱਡੇ ਤਥਾ ਗਤੋ,
ਆਦਮੀਆਂ ਵਿਚ ਆਦਮੀ, ਸਭ ਕੁਝ ਪੂਰਨ ਕਰਦੇ ਹੋਏ:
ਤੇ ਕੀਕਰ ਲੱਖਾਂ ਕਰੋੜਾਂ ਆਦਮੀ
ਉਸ ਤੋਂ ਪਿਛੋਂ ਮਾਰਗ ਉਤੇ ਤੁਰੇ ਹਨ,
ਉਸ ਮਾਰਗ ਉਤੇ ਜਿਹੜਾ ਨਿਰਵਾਨ-ਪਦਵੀ ਤੇ ਪੁਚਾਂਦਾ ਹੈ,
ਜਿੱਥੇ ਖ਼ਾਮੋਸ਼ੀ ਵਸਦੀ ਹੈ।

ਆਹ! ਪੂਜਯ ਭਗਵਾਨ! ਉਹ ਉੱਚੇ-ਬੰਦੀ ਛੋੜ!
ਏਸ ਕਮਜ਼ੋਰ ਲੇਖਨੀ ਨੂੰ ਬਖਸ਼ ਦਈਂ; ਜਿਹੜੀ ਤੇਰੇ ਨਾਲ ਇਨਸਾਫ਼

ਨਹੀਂ ਕਰਦੀ,
ਜਿਹੜੀ ਤੇਰੇ ਵਿਸ਼ਾਲ ਪ੍ਰੇਮ ਨੂੰ ਛੋਟੀ ਬੁਧੀ ਨਾਲ ਨਾਪਦੀ ਹੈ।
ਆਹ! ਪ੍ਰੇਮੀ! ਭਰਾ! ਰਹਿਬਰ! ਕਾਨੂੰਨ ਦੇ ਦੀਵੇ!
ਮੈਂ ਤੇਰੇ ਤੇ ਤੇਰੇ ਨਾਮ ਵਿਚ ਪਨਾਹ ਲੈਂਦਾ ਹਾਂ!
ਮੈਂ ਤੇਰੇ ਨੇਕੀ ਦੇ ਕਾਨੂੰਨ ਵਿਚ ਪਨਾਹ ਲੈਂਦਾ ਹਾਂ!
ਮੈਂ ਤੇਰੇ ਸੰਗੵ ਵਿਚ ਪਨਾਹ ਲੈਂਦਾ ਹਾਂ। ਓਮ!
ਕਮਲ ਉਤੇ ਤੈ੍ ਕਤਰੇ ਹਨ! ਚੜ੍ਹ ਵੱਡੇ ਸੂਰਜ!
ਮੇਰੀਆਂ ਪੱਤੀਆਂ ਚੁੱਕ ਤੇ ਮੈਨੂੰ ਛਲੵ ਵਿਚ ਮਿਲਾ ਲੈ!
ਓਮ ਮਨੀ ਪਦਮੇ ਹਮ, ਸੂਰਜ ਚੜ੍ਹ ਪਿਆ ਹੈ!
ਤੇ੍ਲ-ਕਤਰਾ ਚਮਕਦੇ ਸਾਗਰ ਵਿਚ ਤਿਲਕ ਗਿਆ ਹੈ।

ਸਮਾਪਤ