ਪੰਨਾ:ਏਸ਼ੀਆ ਦਾ ਚਾਨਣ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆਂ ਜਿਨ੍ਹਾਂ ਬੁਧ ਦੀ ਯਾਦ ਵਿਚ ਸ਼ੁਭ ਜਤਨ ਕੀਤੇ ਹਨ, ਤੇ ਜਿਨ੍ਹਾਂ ਜਤਨਾਂ ਲਈ ਮੇਰੇ ਕੋਲ ਨਾ ਲਿਆਕਤ ਤੇ ਨਾ ਸਥਿਰਤਾ ਸਨ, ਮੈਂ ਆਪਣੇ ਕਾਹਲੇ ਮੁਤਾਲਿਆ ਦੀਆਂ ਤ੍ਰਟੀਆਂ ਲਈ ਸਨਿਮ੍ਰ ਖਿਮਾ ਮੰਗਦਾ ਹਾਂ। ਇਹ ਕਵਿਤਾ ਮੈਂ ਵਿਹਲ-ਰੋਹਿਤ ਦਿਨਾਂ ਵਿਚੋਂ ਸਮਾਂ ਖੋਹ ਖਿੰਝ ਕੇ ਲਿਖੀ ਹੈ, ਪਰ ਇਸ ਦੀ ਪ੍ਰੇਰਨਾ ਮੇਰੀ ਇਸ ਦਾਇਮੀ ਲੋਚਨਾ ਵਿਚੋਂ ਉਠੀ ਹੈ ਕਿ ਪੂਰਬ ਤੇ ਪੱਛਮ ਦੇ ਪ੍ਰਸਪਰ ਸਮਝੌਤੇ ਵਿਚ ਸਹਾਇਤਾ ਕਰ ਸਕਾਂ। ਮੈਂ ਆਸ ਕਰਦਾ ਹਾਂ, ਕਿ ਉਹ ਸਮਾ ਆ ਜਾਏਗਾ ਜਦੋਂ ਇਹ ਕਿਤਾਬ ਤੇ ਮੇਰੇ "ਭਾਰਤੀ ਗੀਤਾਂ ਦਾ ਗੀਤ "(Indian Song of Songe) ਤੇ (Indian Idylls) ਲੇਖਕ ਦੀ ਯਾਦ ਪੱਕੀ ਕਰਨਗੀਆਂ ਜਿਹੜਾ ਹਿੰਦੁਸਤਾਨ ਦੇ ਲੋਕਾਂ ਨੂੰ ਪਿਆਰ ਕਰਦਾ ਸੀ।

ਐਡਵਿਨ ਆਰਨਲਡ