ਤੀਜਾ ਐਡੀਸ਼ਨ
ਕਾਗਜ਼ ਦੀ ਥੋੜ ਕਰਕੇ ਦੂਜਾ ਐਡੀਸ਼ਨ ਬੜੇ ਸੰਕੋਚ ਨਾਲ ਵਿਕਰੀ ਕੀਤਾ ਗਿਆ। ਤਾਂ ਵੀ ਇਹ ਕੁਝ ਚਿਰ ਤੋਂ ਬਿਲਕੁਲ ਮੁਕਾ ਹੋਇਆ ਸੀ।
ਕਾਗਜ਼ ਬਾਰੇ ਦਿੱਕਤਾਂ ਭਾਵੇਂ ਅਜੇ ਵੀ ਦੂਰ ਨਹੀਂ ਹੋਈਆਂ, ਤਾਂ ਵੀ ਪਾਠਕਾਂ ਦੀ ਮੰਗ ਪੂਰੀ ਕਰਨ ਲਈ, ਇਹ ਤੀਜਾ ਐਡੀਸ਼ਨ, ਛੋਟਾ ਜਿਹਾ ਹੀ, ਛਾਪਣ ਦਾ ਪ੍ਰਬੰਧ ਕੀਤਾ ਗਿਆ ਹੈ।
ਏਸ਼ੀਆ ਦੇ ਚਾਨਣ ਦੀ ਆਪਣੇ ਪਾਠਕਾਂ ਵਿਚ ਏਸ ਤਰ੍ਹਾਂ ਦੀ ਮੰਗ ਮੇਰੀ ਡੂੰਘੀ ਤਸੱਲੀ ਹੈ, ਕਿਉਂਕਿ ਜਿਹੜੀਆਂ ਕਿਤਾਬਾਂ ਕਿਸੇ ਲੋਕਾਂ ਵਿਚ ਖਿਚ ਨਾਲ ਪੜ੍ਹੀਆਂ ਜਾਂਦੀਆਂ ਹਨ, ਉਹ ਉਹਨਾਂ ਦੇ ਸਦਾਚਾਰਕ ਪੱਧਰ ਦਾ ਸਬੂਤ ਹੁੰਦੀਆਂ ਹਨ।
ਇਹ ਕਿਤਾਬ ਉਹਨਾਂ ਧਾਰਮਕ ਕਿਤਾਬਾਂ ਚੋਂ ਨਹੀਂ, ਜਿਨ੍ਹਾਂ ਦਾ ਸਿਰਫ਼ ਪੜ੍ਹਣਾ ਹੀ ‘‘ਮਹਾਤਮ” ਖ਼ਿਆਲ ਕੀਤਾ ਜਾਂਦਾ ਹੈ। ਇਹ ਪਿਆਰ, ਦਯਾ, ਇਨਸਾਫ਼ ਤੇ ਰੌਸ਼ਨ-ਦਿਮਾਗੀ ਦੀ ਅਮਲੀ ਸੰਬਾ ਹੈ।
ਭਾਵੇਂ ਮਹਾਤਮਾ ਬੁਧ ਨੂੰ ਬੁਤ-ਪੂਜ ਦੁਨੀਆਂ ਨੇ ਇਕ ਖੂਬਸੂਰਤ ਬੁਤ ਹੀ ਬਣਾ ਦਿਤਾ ਹੈ, ਪਰ ਅਸਲ ਵਿਚ ਬੁਧ ਆਪਣੇ ਜ਼ਮਾਨੇ ਤਕ ਸਾਰੀ ਤਾਰੀਖ਼ ਦਾ ਸਭ ਤੋਂ ਵਡਾ ਬੁਤ-ਸ਼ਿਕਨ ਸੀ। ਉਸ ਨੇ ਦੇਵੀ, ਦੇਵ, ਰਬ, ਸ਼ੈਤਾਨ, ਨਰਕ, ਸੁਰਗ ਸਭ ਬੁਤਾਂ ਬਾਰੇ ਭੁਲੇਖੇ ਦੂਰ ਕਰ ਦਿਤੇ।
ਜ