ਪੰਨਾ:ਏਸ਼ੀਆ ਦਾ ਚਾਨਣ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲੀ ਪੁਸਤਕ

ਇਹ ਜਗਤ-ਰਖਿਅਕ ਭਗਵਾਨ ਬੁਧ ਦੀ ਪੁਸਤਕ ਹੈ, ਜਿਸ ਨੂੰ ਦੁਨੀਆ ਉਤੇ ਸ਼ਹਿਜ਼ਾਦਾ ਸਿਧਾਰਥ ਆਖਦੇ ਸਨ, ਪਰ ਪ੍ਰਲੋਕ ਵਿਚ ਜਿਸਦਾ ਸਾਨੀ ਕੋਈ ਨਹੀਂ, ਲੋਕ-ਮਾਨਯ, ਸਰਬ-ਸ੍ਰੇਸ਼ਟ, ਦਯਾ-ਮੂਰਤ, ਨਿਰਵਾਨ ਤੇ ਨੇਮ ਦਾ ਗਿਆਨ-ਦਾਤਾ।

ਏਸ ਤਰ੍ਹਾਂ ਉਸ ਨੇ ਲੋਕਾਂ ਲਈ ਜਨਮ ਧਾਰਨ ਕੀਤਾ:- ਅਤਿ ਉਚੇ ਮੰਡਲ ਦੇ ਹੇਠਾਂ ਚਾਰ ਸਰਬਰਾਹ ਬੈਠੇ ਹਨ, ਜਿਹੜੇ ਸੰਸਾਰ ਦੀ ਕਾਰ ਚਲਾਂਦੇ ਹਨ, ਤੇ ਉਨ੍ਹਾਂ ਤੋਂ ਹੇਠਾਂ ਉਹ ਪਵਿਤ੍ਰ ਅਸਥਾਨ ਹੈ, ਜਿਥੇ ਧਰਮੀ ਆਤਮਾਆਂ ਮਰ ਕੇ , ਤੀਹ ਤੀਹ ਹਜ਼ਾਰ ਵਰ੍ਹੇ ਉਡੀਕਦੀਆਂ ਹਨ, ਤੇ ਫੇਰ ਜਨਮ ਲੈਂਦੀਆਂ ਹਨ, ਏਸ ਆਕਾਸ਼ ਵਿਚ ਭਗਵਾਨ ਬੁਧ ਵੀ ਉਡੀਕ ਰਹੇ ਸਨ, ਤੇ ਉਨ੍ਹਾਂ ਉਤੇ ਜਨਮ ਦੀਆਂ ਪੰਜ ਨਿਸ਼ਾਨੀਆਂ ਪ੍ਰਗਟ ਹੋਈਆਂ, ਜਿਨ੍ਹਾਂ ਨੂੰ ਵੇਖ ਕੇ ਦੇਵਤਿਆਂ ਨੇ ਆਖਿਆ :

"ਬੁਧ ਜੀ ਫੇਰ ਜਗਤ-ਉਧਾਰ ਲਈ ਜਾਵਣਗੇ।"